Headlines

ਦਲਵੀਰ ਜੱਲੋਵਾਲੀਆ ਦੀ ਭਾਣਜੀ ਰਿੰਪਲ ਦੇ ਵਿਆਹ ਤੇ ਲੱਗੀਆਂ ਰੌਣਕਾਂ …

ਜੋੜੀ ਨੂੰ ਅਸ਼ੀਰਵਾਦ ਦੇਣ ਪੁੱਜੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਤੇ ਉਘੇ ਗਾਇਕ ਕਲਾਕਾਰ-

ਨਕੋਦਰ ( ਦੇ ਪ੍ਰ ਬਿ)-ਬੀਤੇ ਦਿਨੀਂ ਜਗਬਾਣੀ ਵੈਬ ਟੀ ਵੀ ਦੇ ਕੈਲਗਰੀ ਤੋਂ ਪ੍ਰਤੀਨਿਧ ਦਲਵੀਰ ਜੱਲੋਵਾਲੀਆ ਦੀ ਭਾਣਜੀ ਰਿੰਪਲ ਸਪੁਤਰੀ ਸ੍ਰੀ ਮਹਿੰਦਰਪਾਲ ਤੇ ਸ੍ਰੀਮਤੀ ਜਸਵਿੰਦਰ ਕੌਰ ਦਾ ਸ਼ੁਭ ਵਿਆਹ ਕਾਕਾ ਤਰਸੇਮ ਸਿੰਘ ਸਪੁੱਤਰ  ਸ ਬਖਤਾਵਰ ਸਿੰਘ ਤੇ ਸ੍ਰੀਮਤੀ ਮਨਜੀਤ ਕੌਰ ਵਾਸੀ ਜਮਸ਼ੇਰ ਦੇ ਬੇਟੇ ਨਾਲ ਨਕੋਦਰ ਵਿਖੇ ਧੂਮਧਾਮ ਨਾਲ ਹੋਇਆ। ਇਸ ਮੌਕੇ ਸੁਭਾਗ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਕਈ ਉਘੀਆਂ ਹਸਤੀਆਂ ਨੇ ਸ਼ਮੁੂਲੀਅਤ ਕੀਤੀ। ਪ੍ਰਸਿਧ ਗਾਇਕ ਕਲਾਕਾਰਾਂ ਨੇ ਵਿਆਹ ਸਮਾਗਮ ਵਿਚ ਹਾਜ਼ਰੀ ਲਗਾਉਂਦਿਆਂ ਆਪਣੇ ਫਨ ਰਾਹੀਂ ਮੇਲ ਤੇ ਬਰਾਤੀਆਂ ਦਾ ਮਨੋਰੰਜਨ ਕੀਤਾ ਤੇ ਜੋੜੀ ਨੂੰ ਅਸ਼ੀਰਵਾਦ ਦਿੱਤਾ। ਇਹਨਾਂ ਸ਼ਖਸੀਅਤਾਂ ਤੇ ਪ੍ਰਮੁੱਖ ਕਲਾਕਾਰਾਂ ਵਿਚ ਅਮਰ ਨੂਰੀ, ਮਿਸ ਇੰਡੀਆ 2021  ਕੋਨਿਕਾ ਸਾਈਂ, ਗੀਤਕਾਰ ਜਸਵੀਰ ਗੁਣਾਚੌਰੀਆ, ਮੰਗਲ ਹਠੂਰ, ਗਾਇਕ ਯੁਧਵੀਰ ਮਾਣਕ, ਜੱਸੀ ਸੋਹਲ, ਫਿਰੋਜ ਖਾਨ, ਨਾਜ-ਲੱਖਾ, ਕਿਰਨ ਸ਼ਰਮਾ, ਜੱਗੀ ਸਿੰਘ, ਕਮੇਡੀਅਨ ਭੋਟੂ ਸ਼ਾਹ, ਜੱਸੀ ਨੇਹਲੂਵਾਲ, ਮਹਿਤਾਬ ਸਿੰਘ ਜਲੰਧਰ ਪ੍ਰਸਿੱਧ ਕੀਰਤਨੀਏ, ਪ੍ਰਸਿਧ ਕਥਾਵਾਚਕ ਸਰਬਜੀਤ ਸਿੰਘ ਧੂੰਦਾ,  ਸੱਤੀ ਖੋਖਰਵਾਲੀਆ, ਮੰਚ ਸੰਚਾਲਕ ਰਣਜੀਤ ਸਿੰਘ ਮਾਨ, ਪ੍ਰਸਿਧ ਗਾਇਕ ਕਲੇਰ ਕੰਠ, ਪੱਪੂ ਜੋਗਰ, ਅਸ਼ੋਕ ਗਿੱਲ ਤੋਂ ਇਲਾਵਾ ਐਮ ਐਲ ਏ ਇੰਦਰਪ੍ਰਤਾਪ ਸਿੰਘ ਰਾਣਾ, ਐਮ ਐਲ ਏ ਲਾਡੀ ਸ਼ੇਰੋਵਾਲੀਆ, ਸਾਬਕਾ ਮੰਤਰੀ ਅਮਰਜੀਤ ਸਿੰਘ ਸਮਰਾ, ਕਬੱਡੀ ਪ੍ਰੋਮੋਟਰ ਬਲਵੀਰ ਬੈਂਸ, ਜਿਲਾ ਪ੍ਰੀਸਦ ਮੈਂਬਰ ਕਮਲਜੀਤ ਬੰਗਾ, ਚੀਫ ਇੰਜੀਨੀਅਰ ਆਰ ਐਸ ਰੰਧਾਵਾ, ਮੇਹਰਬਾਨ ਸੰਘਾ, ਉਘੇ ਰੇਡੀਓ ਹੋਸਟ ਜੋਗਿੰਦਰ ਬਾਸੀ, ਦੇਸ ਪ੍ਰਦੇਸ਼ ਟਾਈਮਜ਼ ਕੈਨੇਡਾ ਦੇ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ, ਜਗਬਾਣੀ ਟੀਵੀ ਦੇ ਰਮਨਦੀਪ ਸਿੰਘ ਸੋਢੀ , ਅੰਮ੍ਰਿਤ ਵਿਰਦੀ ਪੰਜਾਬੀ ਪੋਸਟ ਤੇ ਹੋਰ ਕਈ ਹਾਜ਼ਰ ਸਨ।