ਬਰੈਂਪਟਨ, 15 ਮਾਰਚ,( ਮ ਸ ਧਾਲੀਵਾਲ ) :- ਜਲਿਆਂ ਵਾਲਾ ਬਾਗ ਗੋਲੀਕਾਂਡ ਵਿਚ , ਨਿਹੱਥੇ ਭਾਰਤ ਵਾਸੀਆ ਗੋਲੀਆਂ ਮਾਰਨ ਵਾਲੇ , ਮਾਈਕਲ ਉਡਵਾਇਰ ਨੂੰ ਇੰਗਲੈਂਡ ਦੀ ਧਰਤੀ ‘ਤੇ ਕਾਨਫਰੰਸ ਹਾਲ ਵਿੱਚ, ਭਾਰਤੀ ਲੋਕਾਂ ਵਿਰੁੱਧ ਨਫ਼ਰਤ ਫੈਲਾਉਣ ਤੋਂ ਰੋਕਣ ਲਈ, ਆਪਣੇ ਰਿਵਾਲਵਰ ਨਾਲ ,ਗੋਲੀਆ ਮਾਰਨ ਵਾਲੇ ਮਹਾਨ ਸ਼ਹੀਦ ਸ੍ਰ ਊਧਮ ਸਿੰਘ ਨੂੰ , ਬਰੈਂਪਟਨ ਕਲਾਕ ਵਰਕਸ ਰੋਡ ਸਥਿਤ ਪਾਰਕ ਵਿੱਚ ਲਾਇਨ ਡਾਕਟਰ ਮੁਖਤਿਆਰ ਸਿੰਘ ਧਾਲੀਵਾਲ ਪ੍ਰਧਾਨ ਲਾਇਨਜ ਕਲੱਬ ਇੰਟਰਨੈਸ਼ਨਲ ਰਿਹਾਣਾ ਜੱਟਾਂ ਦੀ ਅਗਵਾਈ ਵਿਚ ਸਿੱਜਦਾ ( ਪ੍ਰਣਾਮ ) ਕੀਤਾ ਗਿਆ । ਇਸ ਸਮਾਰੋਹ ਦੀ ਪ੍ਰਧਾਨਗੀ ਸ੍ਰ ਸੁਰਜੀਤ ਸਿੰਘ ਖਟਕੜ ਸਾਬਕ ਬੈਂਕ ਮੈਨੇਜਰ ਪਟਿਆਲਾ ਨੇ ਕੀਤੀ । ਇਸ ਮੌਕੇ ਸ੍ਰ ਅਮਰੀਕ ਸਿੰਘ ਫਤਿਹਗੜ੍ਹ ਸਾਹਿਬ,ਸ੍ਰ ਜਗਤਾਰ ਸਿੰਘ ਲੁਧਿਆਣਾ , ਸ੍ਰ ਕੁਲਦੀਪ ਸਿੰਘ ਧਾਲੀਵਾਲ ਸਮਾਣਾ , ਸ੍ਰ ਗੁਰਮੁੱਖ ਸਿੰਘ ਧਾਲੀਵਾਲ, ਸ੍ਰ ਗੁਰਮੇਲ ਸਿੰਘ ਸਰਾਂ ਕਲਕੱਤਾ , ਸ੍ਰ ਗੁਰਚਰਨਜੀਤ ਸਿੰਘ ਪਠਲਾਵਾ , ਮੈਡਮ ਰਾਜਵੰਤ ਕੌਰ ਮੁਹਾਲੀ , ਮੈਡਮ ਸੁਖਵਿੰਦਰ ਕੌਰ ਪਠਲਾਵਾ ,ਸ੍ਰ ਗੁਰਨਾਮ ਸਿੰਘ ਗੜਦੀਵਾਲਾ ,ਮੈਡਮ ਅਮਰਜੀਤ ਕੌਰ ਨਕੋਦਰ , ਮੈਡਮ ਮਨਜੀਤ ਕੌਰ ਮੁੰਬਈ,ਸ੍ਰੀ ਵਿਜੈ ਲੋਹਲ ਅਮ੍ਰਿਤਸਰ ਸਾਹਿਬ , ਸ੍ਰ ਦਵਿੰਦਰ ਸਿੰਘ ਸਜਣ , ਕਾਕਾ ਸੁਖਤਾਜ ਸਿੰਘ ਸਜਣ ਨੇ ਵਿਸੇਸ਼ ਸ਼ਿਰਕਤ ਕੀਤੀ ਅਤੇ ਸ਼ਹੀਦ ਊਧਮ ਸਿੰਘ ਜੀ ਦੀ ਤਸਵੀਰ ‘ਤੇ ਫੁੱਲ ਚੜ੍ਹਾਉਣ ਦੀ ਰਸਮ ਨਿਭਾਈ । ਸਮਾਰੋਹ ਦੇ ਮੁੱਖ ਬੁਲਾਰੇ ਲਾਇਨ ਡਾਕਟਰ ਮੁਖਤਿਆਰ ਸਿੰਘ ਧਾਲੀਵਾਲ ਨੇ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਸਿਰਜਣ ਵਾਸਤੇ ਅਜੇ ਲੰਬੀ ਜਦੋਜਹਿਦ ਕਰਨ ਦੀ ਲੋੜ ਹੈ , ਤਾਂ ਜੋ ਹਰ ਮਿਹਨਤਕਸ਼ ਵਿਅਕਤੀ ਨੂੰ ਉਸ ਦੀ ਮਿਹਨਤ ਦਾ ਮੁੱਲ ਮਿਲ ਸਕੇ ਅਤੇ ਅਸੀਂ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਸੁੱਟ ਖਤਮ ਕਰ ਸਕੀਏ ।