ਨਕੋਦਰ- ਪੰਜਾਬੀ ਸਰਬ ਕਲਾ ਸਾਹਿਤ ਅਕਾਦਮੀ ਰਜਿ. ਫਿਲੌਰ ਅਤੇ ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ ਦੇ ਸਾਂਝੇ ਉਦਮ ਨਾਲ 23 ਮਾਰਚ ਨੂੰ ਤੀਆਂ ਦਾ ਮੇਲਾ ਵਿਹੜਾ ਮੈਂ ਮੱਲਿਆ ਇਤਿਹਾਸਕ ਪੀਰਾਂ ਫਕੀਰਾਂ ਦੇ ਸ਼ਹਿਰ ਨਕੋਦਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਰਾਜਬੀਰ ਸਿੰਘ ਮੱਲੀ ਨੇ ਦੱਸਿਆ ਕਿ ਇਸ ਮੇਲੇ ਦੌਰਾਨ ਪੇਂਟਿੰਗ ਮੁਕਾਬਲੇ, ਪਟਿਆਲਾ ਸ਼ਾਹੀ ਪੱਗ ਦੇ ਮੁਕਾਬਲੇ, ਦੇਸ਼ ਭਗਤੀ ਨੂੰ ਸਮਰਪਿਤ ਭਾਸ਼ਣ ਮੁਕਾਬਲੇ, ਕੁੜੀਆਂ ਦੇ ਦੁਮਾਲਾ ਸੁਜਾਉਣ ਦੇ ਮੁਕਾਬਲੇ, ਲੋਕ ਗੀਤਾਂ ਦੇ ਮੁਕਾਬਲੇ, ਕੁੜੀਆਂ ਦੇ ਲੁੱਡੀ ਨਾਚ ਮੁਕਾਬਲੇ, ਭੰਗੜਾ ਮੁਕਾਬਲੇ ਅਤੇ ਲੋਕ ਨਾਚ ਗਿੱਧੇ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਪੰਜਾਬ ਲੋਕ ਕਲਾਵਾਂ ਨਾਲ ਜੁੜੇ ਕਲਾਕਾਰਾਂ ਅਤੇ ਉਘੀਆਂ ਹਸਤੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਮੌਕੇ ਲੋਕ ਗਾਇਕ ਅਤੇ ਫਿਲਮੀ ਜਗਤ ਨਾਲ ਜੁੜੇ ਸਿਤਾਰੇ ਵੀ ਆਪਣੀ ਹਾਜ਼ਰੀ ਲਗਵਾਉਣਗੇ। ਪੰਜਾਬੀ ਸਭਿਆਚਾਰ ਨੂੰ ਸਮਰਪਿਤ ਇਸ ਮੇਲੇ ਵਿਚ ਪ੍ਰਬੰਧਕਾਂ ਨੇ ਲੋਕਾਂ ਨੂੰ ਹੁੰਮ ਹੁੰਮਾਕੇ ਪੁੱਜਣ ਦਾ ਸੱਦਾ ਦਿੱਤਾ ਹੈ।
ਇਸੇ ਦੌਰਾਨ ਤੀਆਂ ਦੇ ਮੇਲੇ ਸਬੰਧੀ ਇਕ ਪੋਸਟਰ ਪਰਵਾਸੀ ਪੱਤਰਕਾਰ ਅਤੇ ਜੱਗਬਾਣੀ ਵੈਬ ਟੀਵੀ ਦੇ ਕੈਲਗਰੀ ਤੋਂ ਪ੍ਰਤੀਨਿਧ ਵਲੋਂ ਜਾਰੀ ਕੀਤਾ ਗਿਆ।