Headlines

ਲੰਡਨ ਵਿਚ ਖਾਲਿਸਤਾਨੀ ਸਮਰਥਕ ਨੂੰ 28 ਮਹੀਨੇ ਦੀ ਸਜ਼ਾ

ਲੰਡਨ: ਪੱਛਮੀ ਲੰਡਨ ਵਿੱਚ ਪਿਛਲੇ ਸਾਲ ਭਾਰਤ ਦੇ ਸੁਤੰਤਰਤਾ ਦਿਵਸ ਨਾਲ ਸਬੰਧਿਤ ਇੱਕ ਸਮਾਗਮ ਦੌਰਾਨ ਭਾਰਤੀ ਮੂਲ ਦੇ ਦੋ ਵਿਅਕਤੀਆਂ ਅਤੇ ਇੱਕ ਮਹਿਲਾ ਪੁਲੀਸ ਮੁਲਾਜ਼ਮ ਨੂੰ ਜ਼ਖ਼ਮੀ ਕਰਨ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਉਂਦਿਆਂ ਇੱਕ 26 ਸਾਲਾ ਖਾਲਿਸਤਾਨ ਪੱਖੀ ਵਿਅਕਤੀ ਨੂੰ 28 ਮਹੀਨਿਆਂ ਦੀ ਸਜ਼ਾ ਸੁਣਾਈ ਹੈ। ਗੁਰਪ੍ਰੀਤ ਸਿੰਘ ਨੂੰ ਅੱਜ ਇੱਥੇ ਆਇਲਵਰਥ ਕਰਾਊਨ ਕੋਰਟ ਵਿੱਚ ਪੇਸ਼ ਕੀਤਾ ਗਿਆ। ਮੁਲਜ਼ਮ ਨੂੰ ਜਨਵਰੀ ਵਿੱਚ ਪੀੜਤਾਂ ਆਸ਼ੀਸ਼ ਸ਼ਰਮਾ, ਨਾਨਕ ਸਿੰਘ ਅਤੇ ਪੁਲੀਸ ਕਾਂਸਟੇਬਲ ਜਸਟਿਸ ਨਿਕੋਲ ਫੈਰੇਲ ’ਤੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰਨ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਇਹ ਘਟਨਾ ਪਿਛਲੇ ਸਾਲ 15 ਅਗਸਤ ਦੀ ਰਾਤ ਨੂੰ ਸਾਊਥਾਲ ਵਿੱਚ ਭਾਰਤੀ ਸੁਤੰਤਰਤਾ ਦਿਵਸ ਨਾਲ ਸਬੰਧਿਤ ਇੱਕ ਸਮਾਗਮ ਦੌਰਾਨ ਵਾਪਰੀ ਸੀ।