Headlines

ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦਾ ਸਲਾਨਾ ਸਮਾਗਮ 31 ਮਾਰਚ ਨੂੰ

ਸੁੱਚਾ ਸਿੰਘ ਕਲੇਰ ਦਾ ਸਰਬੋਤਮ ਸਾਹਿਤਕਾਰ ਐਵਾਰਡ ਨਾਲ ਹੋਵੇਗਾ ਸਨਮਾਨ-

ਸਰ੍ਹੀ-ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦਾ ਸਲਾਨਾ ਸਮਾਗਮ 31 ਮਾਰਚ, 2024 ਦਿਨ ਐਤਵਾਰ ਬਾਅਦ ਦੁਪਹਿਰ 1:30 ਵਜੇ ਸ਼ਾਹੀ ਕੇਟਰਇੰਗ ਦੇ ਉਪਰਲੇ ਹਾਲ ਵਿੱਚ ਹੋਵੇਗਾ । ਜਿਸਦਾ ਐਡਰਸ #104-12815-85 ਐਵਨਿਓ ਹੈ । ਇਸ ਸਮਾਗਮ ਵਿੱਚ ਪ੍ਰਸਿੱਧ ਸਾਹਿਤਕਾਰ ਸ: ਸੁੱਚਾ ਸਿੰਘ ਕਲੇਰ ਨੂੰ 2024 ਦੇ “ਸਰਵੋਤਮ ਸਾਹਿਤਕਾਰ ਐਵਾਰਡ” ਨਾਲ ਨਵਾਜਿਆ ਜਾਵੇਗਾ । ਕਵੀ ਦਰਬਾਰ ਵੀ ਹੋਵੇਗਾ । ਚਾਹ ਪਾਣੀ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ । ਸਭਾ ਵੱਲੋਂ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਸਮੇਂ ਸਿਰ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ।  ਕੋਈ ਦਾਖ਼ਲਾ ਫ਼ੀਸ ਨਹੀਂ ਹੋਵੇਗੀ ।

ਹੋਰ ਜਾਣਕਾਰੀ ਲਈ : -ਪ੍ਰਿਤਪਾਲ ਗਿੱਲ  604 726 8410, ਸੁਰਜੀਤ ਸਿੰਘ ਮਾਧੋਪੁਰੀ 604 377 4171 ਪਲਵਿੰਦਰ ਸਿੰਘ ਰੰਧਾਵਾ 778 552 532, ਰੂਪਿੰਦਰ ਖਹਿਰਾ ਰੂਪੀ 778  892 9731