Headlines

ਲਾਲੀ ਬਾਜਵਾ ਦੀ ਨਿਯੁਕਤੀ ਦਾ ਭਰਵਾਂ ਸਵਾਗਤ

ਹੁਸ਼ਿਆਰਪੁਰ ( ਮ ਸ ਧਾਲੀਵਾਲ)-ਸ੍ਰ ਜਤਿੰਦਰ ਸਿੰਘ ਲਾਲੀ ਬਾਜਵਾ ਨੂੰ  ਸ਼੍ਰੋਮਣੀ ਅਕਾਲੀ ਦਲ ਦਾ   ਸੀਨੀਅਰ ਮੀਤ ਪ੍ਰਧਾਨ ਬਣਾਏ ਜਾਣ ਦਾ ਭਰਪੂਰ ਸਵਾਗਤ ਕੀਤਾ ਗਿਆ ਹੈ। ਲਾਲੀ ਬਾਜਵਾ ਵਲੋਂ ਸਿਆਸਤ ਦੇ ਨਾਲ ਉਹਨਾਂ ਵਲੋਂ ਖਿਡਾਰੀ,ਖਿਡਾਰਨਾਂ ਦੀ ਆਰਥਿਕ ਸਹਾਇਤਾ ਕਰਨ , ਗਰੀਬ ਬੱਚਿਆਂ  ਦੀ ਪੜ੍ਹਾਈ ਕਰਨ  ਮਦਦ  ਕਰਨ  ,  ਲੇਖਕਾਂ , ਕਵੀਆਂ  ਦੀ ਆਰਥਿਕ ਮਦਦ ਕਰਨ , ਗਰੀਬ ਲੜਕੀਆਂ  ਦੇ ਵਿਆਹਾਂ ਵਿੱਚ ਮਦਦ ਕਰਨ , ਗਰੀਬ ਮਰੀਜ਼ਾਂ  ਦੀ ਇਲਾਜ ਦੌਰਾਨ ਮਦਦ ਕਰਨ  ਵਰਗੇ ਕੰਮਾਂ ਵਿੱਚ  ਪਾਏ  ਵਡਮੁੱਲੇ  ਲਈ    ਲਾਇਨਜ ਕਲੱਬ ਇੰਟਰਨੈਸ਼ਨਲ  ਹੁਸ਼ਿਆਰਪੁਰ ਸਮਰਪਣ   ਵੱਲੋ  ਜੋਨ ਚੇਅਰਮੈਨ ਇੰਜੀਨੀਅਰ ਐਸ  ਪੀ ਜਖੂ  , ਲਾਇਨਜ ਕਲੱਬਜ ਇੰਟਰਨੈਸ਼ਨਲ  ਰਿਹਾਣਾ ਜੱਟਾਂ ਕੋਹਿਨੂਰ  ਦੇ ਪ੍ਰਧਾਨ ਲਾਇਨ ਡਾਕਟਰ ਮੁਖਤਿਆਰ ਸਿੰਘ ਧਾਲੀਵਾਲ   ਨੇ ਭਰਪੂਰ  ਪ੍ਰਸੰਸਾ ਕਰਦਿਆ  , ਉਹਨਾਂ  ਨੂੰ ਸਨਮਾਨਿਤ  ਕੀਤਾ ਹੈ।