Headlines

ਵਿੰਨੀਪੈਗ ਵਿਚ ਅਰਦਾਸ ਜਿਊਲਰਜ਼ (ਲੁਧਿਆਣੇਵਾਲਾ) ਦੀ ਸ਼ਾਨਦਾਰ ਗਰੈਂਡ ਓਪਨਿੰਗ

ਵਿੰਨੀਪੈਗ ( ਸ਼ਰਮਾ)- ਬੀਤੇ ਦਿਨ ਵਿੰਨੀਪੈਗ ਨੌਰਥ ਵਿਚ 94 ਮੈਂਡਲੇ ਡਰਾਈਵ ਵਿਖੇ ਸ ਗੁਰਮੀਤ ਸਿੰਘ ਅਤੇ ਪਰਿਵਾਰ ਵਲੋਂ ਅਰਦਾਸ ਜਿਊਲਰਜ਼ ( ਲੁਧਿਆਣੇ ਵਾਲੇ) ਦੀ ਗਰੈਂਡ ਓਪਨਿੰਗ ਬਹੁਤ ਹੀ ਸ਼ਾਨਦਾਰ ਤੇ ਧੂਮ ਧਾਮ ਨਾਲ ਕੀਤੀ ਗਈ। ਇਸ ਮੌਕੇ ਐਮ ਪੀ ਕੇਵਿਨ ਲੈਮਰੂ, ਐਮ ਐਲ ਏ ਦਿਲਜੀਤ ਬਰਾੜ, ਸਿਟੀ ਕੌਂਸਲਰ ਦੇਵੀ ਸ਼ਰਮਾ, ਸੰਜੇ ਸ਼ਾਰਧਾ, ਨਰੇਸ਼ ਸ਼ਰਮਾ, ਰਾਜੀਵ ਸਹਿਗਲ, ਕਰਮਜੀਤ ਸਿੱਧੂ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ। ਇਸ ਮੌਕੇ ਸ ਗੁਰਮੀਤ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਮੁੱਖ ਮਹਿਮਾਨ ਤੇ ਹੋਰ ਮਹਿਮਾਨਾਂ ਨੇ ਨਵੇਂ ਬਿਜਨੈਸ ਲਈ ਸ਼ੁਭਕਾਮਨਾਵਾਂ ਦਿੱਤੀਆਂ।