ਸਾਲ 2024 ਦਾ ‘ਸਰਵੋਤਮ ਸਾਹਿਤਕਾਰ ਐਵਾਰਡ ਸੁੱਚਾ ਸਿੰਘ ਕਲੇਰ ਨੂੰ ਦੇਣ ਦਾ ਫੈਸਲਾ-
ਸਰੀ-( ਰੂਪਿੰਦਰ ਖਹਿਰਾ ਰੂਪੀ)-
ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਮਾਸਿਕ ਬੈਠਕ 9 ਮਾਰਚ,2024 ਦਿਨ ਸ਼ਨਿੱਚਰਵਾਰ ਬਾਅਦ ਦੁਪਹਿਰ ਸੀਨੀਅਰ ਸਿਟੀਜਨ ਸੇਂਟਰ ਵਿਖੇ ਹੋਈ । ਇਹ ਸਮਾਗਮ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਰਿਹਾ । ਇਸ ਮੌਕੇ ਕਹਾਣੀਕਾਰ ਨਰਿੰਦਰ ਪੰਨੂ ਦੀ ਪੁਸਤਕ “ ਸੇਠਾਂ ਦੀ ਨੂੰਹ” ਦਾ ਲੋਕ ਅਰਪਣ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਪ੍ਰਿਤਪਾਲ ਗਿੱਲ ਵੱਲੋਂ ਕੀਤੀ ਗਈ ਅਤੇ ਸਟੇਜ ਦੀ ਕਾਰਵਾਈ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਵੱਲੋਂ ਬਾਖ਼ੂਬੀ ਨਿਭਾਈ ਗਈ । ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ, ਸਕੱਤਰ ਪਲਵਿੰਦਰ ਸਿੰਘ ਰੰਧਾਵਾ, ਲੇਖਕ ਨਰਿੰਦਰ ਪੰਨੂ ਸਟੇਜ ਤੇ ਸੁਸ਼ੋਭਿਤ ਹੋਏ ।
ਕੁਝ ਬੁਲਾਰਿਆਂ ਤੋਂ ਬਾਅਦ ਸਹਾਇਕ ਸਕੱਤਰ ਦਰਸ਼ਨ ਸੰਘਾ ਵੱਲੋਂ ਸਾਲ 2024 ਦੇ ‘ਸਰਵੋਤਮ ਸਾਹਿਤਕਾਰ’ ਐਵਾਰਡ ਦਾ ਐਲਾਨ ਕੀਤਾ ਜੋ ਕਿ ਸੁੱਚਾ ਸਿੰਘ ਕਲੇਰ ਨੂੰ ਦਿੱਤਾ ਜਾਵੇਗਾ । ਲੇਖਕ ਨਰਿੰਦਰ ਪੰਨੂ ਦੀ ਪੁਸਤਕ ਬਾਰੇ ਵਿਸਥਾਰ ਸਹਿਤ ਪਰਚੇ :-ਪ੍ਰਿਤਪਾਲ ਗਿੱਲ ,ਪਲਵਿੰਦਰ ਸਿੰਘ ਰੰਧਾਵਾ, ਪ੍ਰੀਤ ਕੌਰ ਗਿੱਲ, ਪ੍ਰੋ: ਕਸ਼ਮੀਰਾ ਸਿੰਘ, ਡਾ: ਪ੍ਰਿਥੀਪਾਲ ਸੋਹੀ, ਸੁਖਜਿੰਦਰ ਕੌਰ ਸਿੱਧੂ ਵੱਲੋਂ ਪੜ੍ਹੇ ਗਏ । ਕਹਾਣੀਕਾਰ ਨਰਿੰਦਰ ਪੰਨੂ ਵੱਲੋਂ ਆਪਣੀ ਪੁਸਤਕ ਬਾਰੇ ਸੰਖੇਪ ਰੂਪ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ।
ਉਪਰੰਤ ਲੇਖਕ ਦੀ ਪੁਸਤਕ “ਸੇਠਾਂ ਦੀ ਨੂੰਹ” ਸਾਰੇ ਬੋਰਡ ਮੈਂਬਰਾਂ, ਲੇਖਕਾਂ ਅਤੇ ਆਏ ਮਹਿਮਾਨਾਂ ਦੀ ਭਰਪੂਰ ਹਾਜ਼ਰੀ ਵਿੱਚ ਤਾਲੀਆਂ ਦੀ ਗੂੰਜ ਨਾਲ ਲੋਕ ਅਰਪਣ ਕੀਤੀ ਗਈ । ਲੇਖਕ ਨਰਿੰਦਰ ਪੰਨੂ ਨੂੰ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ । ਲੇਖਕ ਚਰਨ ਸਿੰਘ ਨੂੰ ਇੱਕ ਮਾਣ ਪੱਤਰ ਨਾਲ ਨਵਾਜਿਆ ਗਿਆ । ਇਸ ਮੌਕੇ ਲੇਖਕ ਦਾ ਸਾਰਾ ਪਰਿਵਾਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਇਆ । ਕਵੀ ਦਰਬਾਰ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਕੀਤਾ ਗਿਆ, ਜਿਸ ਵਿੱਚ ਸਭ ਹਾਜ਼ਰ ਕਵੀਆਂ ਨੇ ਆਪਣੀ ਹਾਜ਼ਰੀ ਲਗਵਾਈ । ਮੀਤ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ, ਅਮਰੀਕ ਪਲਾਹੀ, ਪ੍ਰੋ: ਕਸ਼ਮੀਰਾ ਸਿੰਘ, ਡਾ :ਪ੍ਰਿਥੀਪਾਲ ਸੋਹੀ, ਇੰਦਰਜੀਤ ਸਿੰਘ ਧਾਮੀ, ਇੰਦਰ ਪਾਲ ਸਿੰਘ ਸੰਧੂ, ਦਰਸ਼ਨ ਸਿੰਘ ਸੰਘਾ ,ਸ਼ਾਇਰ ਕਵਿੰਦਰ ਚਾਂਦ, ਚਰਨ ਸਿੰਘ, ਡਾਕਟਰ ਦਵਿੰਦਰ ਕੌਰ ,ਹਰਚੰਦ ਸਿੰਘ ਗਿੱਲ ਹਰਪਾਲ ਸਿੰਘ ਬਰਾੜ ਦਵਿੰਦਰ ਕੌਰ ਜੌਹਲ, ਪਰਮਿੰਦਰ ਸਿੰਘ ਪੰਨੂ, ਬੇਅੰਤ ਸਿੰਘ ਢਿੱਲੋਂ, ਨਰਿੰਦਰ ਬਾਈਆ, ਰਣਜੀਤ ਸਿੰਘ ਨਿੱਝਰ , ਪ੍ਰੀਤ ਗਿੱਲ, ਦਵਿੰਦਰ ਕੌਰ, ਜਰਨੈਲ ਸਿੰਘ ਰਾਏ, ਜਸਬੀਰ ਸਿੰਘ ਰਾਏ, ਮਨਜੀਤ ਸਿੰਘ ਪੰਨੂ, ਸੁਰਿੰਦਰ ਸਿੰਘ ਜੱਸਲ , ਜਿਲ੍ਹੇ ਸਿੰਘ ਮਨਜੀਤ ਸਿੰਘ ਮਲ੍ਹਾ, ਮਲਕੀਤ ਸਿੰਘ, ਅਵਤਾਰ ਸਿੰਘ ਢਿੱਲੋਂ, ਅਮਰੀਕ ਸਿੰਘ, ਗੁਰਚਰਨ ਸਿੰਘ ਬਰਾੜ, ਗੁਰਮੀਤ ਸਿੰਘ ਕਾਲਕਟ ਖ਼ਾਸ ਤੌਰ ਤੇ ਸ਼ਾਮਿਲ ਹੋਏ ।
ਅੰਤ ਵਿੱਚ ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਆਪਣੇ ਪ੍ਰਧਾਨਗੀ ਭਾਸ਼ਨ ਨਾਲ ਸਭ ਦਾ ਧੰਨਵਾਦ ਕੀਤਾ ।