Headlines

31 ਮਾਰਚ ਸਵੇਰੇ ਤੜਕਸਾਰ ਤੋਂ ਯੂਰਪ ਦੀਆਂ ਘੜ੍ਹੀਆਂ ਹੋ ਜਾਣਗੀਆਂ ਇੱਕ ਘੰਟਾ ਅੱਗੇ 

ਇਟਲੀ ਅਤੇ ਭਾਰਤ ਵਿਚਕਾਰ ਸਾਢੇ ਤਿੰਨ ਘੰਟੇ ਦੇ ਸਮੇਂ ਦਾ ਹੋਵੇਗਾ ਫਰਕ-
 ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਸੰਨ 2001ਤੋ ਯੂਰਪੀਅਨ ਯੂਨੀਅਨ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਯੂਰਪੀਅਨ ਦੇਸ਼ਾਂ ਦੇ ਵਿੱਚ ਗਰਮੀਆਂ ਅਤੇ ਸਰਦੀਆਂ ਦਾ ਸਮਾਂ ਬਦਲਿਆ ਜਾਂਦਾ ਹੈ। ਹਰ ਸਾਲ ਮਾਰਚ ਅਤੇ ਅਕਤੂਬਰ ਮਹੀਨੇ ਪੂਰੇ ਯੂਰਪ ਦਾ ਟਾਈਮ ਟੇਬਲ ਬਦਲ ਜਾਂਦਾ ਹੈ ਭਾਵ ਕਦੇ ਇੱਕ ਘੰਟਾ ਪਿੱਛੇ ਚਲਾ ਜਾਂਦਾ ਹੈ ਅਤੇ ਕਦੇ ਇੱਕ ਘੰਟਾ ਅੱਗੇ ਆ ਜਾਂਦਾ ਹੈ । ਸਾਲ ਦੇ ਮਾਰਚ ਮਹੀਨੇ ਦੇ ਆਖ਼ਰੀ ਸ਼ਨਿੱਚਰਵਾਰ ਨੂੰ ਰਾਤ 2 ਵਜੇ ਯੂਰਪ ਦੀਆਂ ਤਮਾਮ ਘੜ੍ਹੀਆਂ ਇੱਕ ਘੰਟੇ ਲਈ ਅੱਗੇ ਆ ਜਾਂਦੀਆਂ ਹਨ ਮਤਲਬ ਜਿਵੇਂ ਕਿ ਜੇਕਰ ਘੜ੍ਹੀ ਅਨੁਸਾਰ ਰਾਤ ਨੂੰ 2 ਵਜੇ ਹੋਣਗੇ ਤਾਂ ਉਸ ਨੂੰ 3 ਸਮਝਿਆ ਜਾਂਦਾ ਹੈ ਤੇ ਇਹ ਟਾਇਮ ਇਸ ਤਰ੍ਹਾਂ ਹੀ ਅਕਤੂਬਰ ਮਹੀਨੇ ਦੇ ਆਖਰੀ ਸ਼ਨਿੱਚਰਵਾਰ ਤੱਕ ਚੱਲਦਾ ਰਹਿੰਦਾ ਹੈ ਇਸੇ ਤਰ੍ਹਾਂ ਹੁਣ ਜਦੋ ਇਸ ਸਾਲ 2024 ਵਿੱਚ 30 ਅਤੇ 31 ਮਾਰਚ ਰਾਤ ਦੇ 2 ਵੱਜੇ ਹੋਣਗੇ ਤਾਂ ਉਸ ਨੂੰ ਰਾਤ ਦੇ 3 ਵੱਜੇ ਸਮਝਿਆ ਜਾਵੇਗਾ। ਭਾਵ 31 ਮਾਰਚ ਦਿਨ ਐਤਵਾਰ ਤੜਕਸਾਰ ਇਹ ਸਮਾਂ ਬਦਲ ਜਾਣ ਦੀ ਪ੍ਰਕਿਰਿਆ ਹੋਵੇਗੀ ਤੇ ਯੂਰਪ ਦੀਆਂ ਤਮਾਮ ਘੜ੍ਹੀਆਂ ਇੱਕ ਘੰਟੇ ਲਈ ਅੱਗੇ ਕਰ ਲਈਆਂ ਜਾਣਗੀਆਂ ਜਿਹੜੀਆਂ ਘੜ੍ਹੀਆਂ ਤਾਂ ਕੰਪਿਊਟਰ ਰਾਇਜ਼ਡ ਹਨ ਉਹ ਤਾਂ ਆਪਣੇ ਆਪ ਸਾਲ ਵਿੱਚ ਦੋ ਵਾਰ ਇੱਕ ਘੰਟੇ ਲਈ ਕਦੇ ਅੱਗੇ ਅਤੇ ਕਦੇ ਪਿੱਛੇ ਚਲੀਆਂ ਜਾਂਦੀਆਂ ਹਨ ਪਰ ਜਿਹੜੀਆਂ ਕੰਪਿਊਟਰ ਰਾਇਜ਼ਡ ਘੜ੍ਹੀਆਂ ਨਹੀਂ ਹਨ ਉਹਨਾਂ ਨੂੰ ਸਭ ਲੋਕ ਆਪ ਅੱਗੇ ਪਿੱਛੇ ਕਰ ਲੈਂਦੇ ਹਨ।ਇਸ ਟਾਇਮ ਦੇ ਬਦਲਾਵ ਨਾਲ ਯੂਰਪ ਵਿੱਚ ਰੈਣ ਬਸੇਰਾ ਕਰਦੇ ਵਿਦੇਸ਼ੀਆਂ ਨੂੰ ਹਰ ਸਾਲ ਮਾਰਚ ਅਤੇ ਅਕਤੂਬਰ ਮਹੀਨੇ ਵਿੱਚ ਸਮੇਂ ਦਾ ਭੁਲੇਖਾ ਲੈ ਜਾਂਦਾ ਹੈ ਕਦੇ ਉਹ ਕੰਮ ਉਪੱਰ ਇੱਕ ਘੰਟਾ ਪਹਿਲਾਂ ਚੱਲੇ ਜਾਂਦੇ ਹਨ ਤੇ ਕਦੇ ਇੱਕ ਘੰਟਾ ਲੇਟ ਹੋ ਜਾਂਦੇ ਹਨ।ਜਿਕਰਯੋਗ ਹੈ ਕਿ ਯੂਰਪ ਦੇ ਇਹ ਸਮੇ ਬਦਲਣ ਦੀ ਪ੍ਰਤੀਕ੍ਰਿਆ ਸੰਨ 2001 ਤੋ ਚਲੀ ਆ ਰਹੀ ਹੈ ਬੇਸਕ ਇਸ ਸਮੇ ਦੀ ਤਬਦੀਲੀ ਨਾਲ ਯੂਰਪੀਅਨ ਲੋਕ ਕਾਫੀ ਹੱਦ ਤਕ ਪ੍ਰਭਾਵਿਤ ਹੰਦੇ ਹਨ ਪਰ ਇਸ ਦੇ ਬਾਵਜੂਦ ਕਿਸੇ ਨੇ ਵੀ ਇਸ ਤਬਦੀਲੀ ਨੂੰ ਗਲਤ ਨਹੀ ਠਹਰਾਇਆ ਪਰ ਹੁਣ ਲੱਗਦਾ ਹੈ ਕਿ ਪੂਰੇ ਯੂਰਪ ਦੇ ਇਹ ਸਮਾਂ ਬਦਲਣ ਦੀ ਪ੍ਰਤੀਕ੍ਰਿਆ ਨੂੰ ਮਾਰਚ 2021 ਤੋਂ ਠਲ ਪੈ ਜਾਵੇਗੀ ਕਿਉਕਿ ਯੂਰਪੀਅਨ ਕਮਿਸਨ ਨੇ ਯੂਰਪ ਦੇ ਇਸ ਸਮਾ ਬਦਲਣ ਦੀ ਪ੍ਰਤੀਕਿਰਆ ਉਪਰ ਰੋਕ ਲਗਾਉਣ ਦਾ ਸਝਾਉ ਸੰਨ 2018 ਵਿੱਚ ਯੂਰਪੀਅਨ ਪਾਰਲੀਮੈਟ ਵਿਚ ਰੱਖਿਆ ਸੀ ਜਿਸ ਉਪਰ ਸਾਰਥਿਕ ਕਾਰਵਾਈ ਹੋ ਰਹੀ ਹੈ ਕਿਉਕਿ ਯੂਰਪੀਅਨ ਕਮਿਸਨ ਅਨੁਸਾਰ ਸਮੇ ਦੀ ਇਸ ਅਦਲਾ ਬਦਲੀ ਵਿਚ 28 ਦੇਸ ਪ੍ਰਭਾਵਿਤ ਹੁੰਦੇ ਹਨ ।