ਲੋਕਾਂ ਦਾ ਮੇਰੇ ’ਤੇ ਭਰੋਸਾ ਹੀ ਮੇਰੀ ਸਭ ਤੋਂ ਵੱਡੀ ਤਾਕਤ-ਤਰਨਜੀਤ ਸਿੰਘ ਸੰਧੂ ਸਮੁੰਦਰੀ
ਰਾਕੇਸ਼ ਨਈਅਰ ਚੋਹਲਾ
ਅੰਮ੍ਰਿਤਸਰ,1 ਅਪ੍ਰੈਲ
ਅੰਮ੍ਰਿਤਸਰ ਲੋਕ ਸਭਾ ਹਲਕੇ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਰਾਜਦੂਤ ਸ.ਤਰਨਜੀਤ ਸਿੰਘ ਸੰਧੂ ਸਮੁੰਦਰੀ ਨੂੰ ਸੰਤਾਂ ਮਹਾਂਪੁਰਖਾਂ ਦਾ ਆਸ਼ੀਰਵਾਦ ਮਿਲ ਰਿਹਾ ਹੈ।ਅੱਜ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਤੇ ਅੱਠਵੀਂ ਕੁੱਲ ਵਿਚੋਂ ਪ੍ਰੋ.ਨਿਰਮਲ ਸਿੰਘ ਰੰਧਾਵਾ ਨੇ ਸਰਦਾਰ ਸੰਧੂ ਨੂੰ ਸਨਮਾਨਿਤ ਕੀਤਾ ਅਤੇ ਹਰ ਤਰਾਂ ਸਹਿਯੋਗ ਦਾ ਭਰੋਸਾ ਵੀ ਦਿੱਤਾ।
ਸਮੁੰਦਰੀ ਹਾਊਸ ਵਿਖੇ ਇਸ ਵਿਸ਼ੇਸ਼ ਸਮਾਗਮ ਦੌਰਾਨ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਵੱਲੋਂ ਦਿੱਤੀਆਂ ਗਈਆਂ ਅਸੀਸਾਂ ਨਾਲ ਰੂਹ ਦੀ ਤ੍ਰਿਪਤੀ ਦਾ ਅਹਿਸਾਸ ਮਾਣਦਿਆਂ ਸਰਦਾਰ ਸੰਧੂ ਨੇ ਕਿਹਾ ਕਿ ਉਨ੍ਹਾਂ ’ਤੇ ਭਰੋਸਾ ਹੀ ਮੇਰੀ ਸਭ ਤੋਂ ਵੱਡੀ ਪ੍ਰੇਰਣਾ ਹੈ।ਪ੍ਰੋ.ਰੰਧਾਵਾ ਨੇ ਕਿਹਾ ਕਿ ਜਿੱਥੇ ਚੋਣਾਂ ਦੌਰਾਨ ਲੋਕ ਇਕ ਦੂਜੇ ’ਤੇ ਚਿੱਕੜ ਸੁੱਟਣ ਵਿਚ ਲੱਗੇ ਹੋਏ ਹਨ ਉੱਥੇ ਤਰਨਜੀਤ ਸਿੰਘ ਸੰਧੂ ਵੱਲੋਂ ਅੰਮ੍ਰਿਤਸਰ ਬਾਰੇ ਸਾਰਥਿਕ ਪਹੁੰਚ ਨੇ ਇਹ ਦਰਸਾ ਦਿੱਤਾ ਹੈ ਕਿ ਸਰਦਾਰ ਤੇਜਾ ਸਿੰਘ ਸਮੁੰਦਰੀ ਅਤੇ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਦੀ ਆਪਣੇ ਲੋਕਾਂ ਪ੍ਰਤੀ ਸੋਚ ਸਰਦਾਰ ਤਰਨਜੀਤ ਸੰਧੂ ਵਿਚ ਵੀ ਵਿਮਾਨ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਮ੍ਰਿਤਸਰ ਨੂੰ ਬੇਦਾਗ਼ ਅਤੇ ਕਾਬਲ ਉਮੀਦਵਾਰ ਦਿੱਤਾ ਹੈ।ਜੋ ਆਪਣੀ ਬੁੱਧੀ ਅਤੇ ਕੰਮ ਕਰਨ ਦੀ ਸ਼ੈਲੀ ਨਾਲ ਸਭ ਤੋਂ ਸ਼ਕਤੀਸ਼ਾਲੀ ਰਾਸ਼ਟਰ ਅਮਰੀਕਾ ਦੇ ਰਾਸ਼ਟਰਪਤੀ ਨੂੰ ਵੀ ਪ੍ਰਭਾਵਿਤ ਕਰ ਚੁਕਾ ਹੈ। ਉਨ੍ਹਾਂ ਕਿਹਾ ਕਿ ਤਰਨਜੀਤ ਸਿੰਘ ਸੰਧੂ ਪੰਜਾਬ ’ਚ ਦੇਸ਼ ਕੌਮ ਨੂੰ ਸਮਰਪਿਤ ਪਰਿਵਾਰ ਵਿੱਚੋਂ ਹਨ,ਜਿਨ੍ਹਾਂ ਦੇ ਦਾਦਾ ਸ.ਤੇਜਾ ਸਿੰਘ ਸਮੁੰਦਰੀ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਸਥਾਪਕ ਮੈਂਬਰ ਸਨ ਅਤੇ ਲਾਹੌਰ ਜੇਲ੍ਹ ’ਚ ਜਿਨ੍ਹਾਂ ਦੀ ਸ਼ਹੀਦੀ ਹੋਈ ਸੀ।ਸਿੱਖ ਪੰਥ ਵਿਚ ਉਨ੍ਹਾਂ ਨੂੰ ਉਨ੍ਹਾਂ ਦੀ ਬਹਾਦਰੀ ਅਤੇ ਕੁਰਬਾਨੀ ਲਈ ਯਾਦ ਕੀਤਾ ਜਾਂਦਾ ਹੈ,ਜੋ ਸਾਡੇ ਹੱਕਾਂ ਲਈ ਲੜਦੇ ਰਹੇ ਸਨ। ਪ੍ਰੋ.ਰੰਧਾਵਾ ਨੇ ਕਿਹਾ ਕਿ ਤਰਨਜੀਤ ਸੰਧੂ ਦਾ ਪਰਿਵਾਰਕ ਇਤਿਹਾਸ ਅਤੇ ਯੋਗਦਾਨ ਇੱਥੇ ਹੀ ਨਹੀਂ ਰੁਕਦਾ,ਉਸ ਦੇ ਪਿਤਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਸਥਾਪਕ ਵੀ ਸੀ ਸਨ ਅਤੇ ਵਿਸ਼ਵ ਪ੍ਰਸਿੱਧ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਵੀ ਰਹੇ ਸਨ। ਉਨ੍ਹਾਂ ਕਿਹਾ ਕਿ ਸਰਦਾਰ ਸੰਧੂ ਧਰਤੀ ਨਾਲ ਜੁੜਿਆ,ਬੁੱਧੀਮਾਨ ਤੇ ਦੂਰਦਰਸ਼ੀ ਦਾ ਮਾਲਕ ਇਕ ਅਜਿਹਾ ਹੀਰਾ ਹੈ ਜੋ ਆਪਣੇ ਪਰਿਵਾਰ ਵਾਂਗ ਨਿਰਸਵਾਰਥ ਸਮਾਜ ਨੂੰ ਸਮਰਪਿਤ ਹਨ।ਇਸ ਮੌਕੇ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਉਹ ਸ਼ਹਿਰ ਦੀ ਸਾਫ਼ ਸਫ਼ਾਈ,ਕਿਸਾਨਾਂ ਦੀ ਆਮਦਨੀ ’ਚ ਵਾਧਾ ਕਰਨ,ਉਨ੍ਹਾਂ ਉਪਜ ਨੂੰ ਖਾੜੀ ਦੇਸ਼ਾਂ ਵਿਚ ਭੇਜਣ, ਪਰਾਲੀ ਦੀ ਸਮੱਸਿਆਵਾਂ ਢੁਕਵਾਂ ਹੱਲ,ਕਾਰਗੋ ਰਾਹੀਂ ਬਰਾਮਦ ਕਰਨ ਦੀ ਗੱਲ ਕੀਤੀ।ਉਨ੍ਹਾਂ ਅੰਮ੍ਰਿਤਸਰ ਵਿਚ ਕਾਰੋਬਾਰੀ ਸੰਭਾਵਨਾਵਾਂ,ਕ੍ਰਿਕਟ ਸਟੇਡੀਅਮ, ਸਭਿਆਚਾਰਕ ਤੇ ਧਾਰਮਿਕ ਰਾਜਧਾਨੀ ਨੂੰ ਸੈਰ ਸਪਾਟਾ ਇੰਡਸਟਰੀ ਨਾਲ ਜੋੜਦਿਆਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਡਾ.ਕੁਲਜੀਤ ਸਿੰਘ ਔਜਲਾ,ਸਰਦਾਰ ਰਘਬੀਰ ਸਿੰਘ ਸਾਥੀ,ਪ੍ਰੋ. ਰਜਿੰਦਰ ਸਿੰਘ ਧਾਰੀਵਾਲ,ਡਾ.ਸੰਦੀਪ ਸਿੰਘ,ਡਾ.ਸੁਖਦੇਵ ਸਿੰਘ ਸੰਧੂ,ਡਾ.ਗੁਰਸ਼ਰਨ ਸਿੰਘ ਸੰਧੂ ਅਤੇ ਗਿਆਨੀ ਗੁਰਬਚਨ ਸਿੰਘ ਵੀ ਮੌਜੂਦ ਸਨ।