ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਸ. ਮੁਖਵਿੰਦਰ ਸਿੰਘ ਮਾਹਲ ਵੱਲੋਂ ਰਾਜਾਸਾਂਸੀ ਵਿਖੇ ਆਯੋਜਿਤ ਭਾਜਪਾ ਬੂਥ ਸੰਮੇਲਨ ਨੂੰ ਕੀਤਾ ਸੰਬੋਧਨ-
ਰਾਜਾਸਾਂਸੀ / ਅੰਮ੍ਰਿਤਸਰ 1 ਅਪ੍ਰੈਲ – ਅੰਮ੍ਰਿਤਸਰ ਲੋਕ ਸਭਾ ਹਲਕੇ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ‘ਚ ਭਾਰਤ ਦੇ ਰਾਜਦੂਤ ਰਹੇ ਸ. ਤਰਨਜੀਤ ਸਿੰਘ ਸੰਧੂ ਨੇ ਹਲਕਾ ਰਾਜਾਸਾਂਸੀ ਦੇ ਭਾਜਪਾ ਦੇ ਬੂਥ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਥੇ ਇਕ ਸੰਧੂ ਨਹੀਂ, ਤੁਸੀਂ ਸਾਰੇ ਤਰਨਜੀਤ ਸੰਧੂ ਹੋ, ਇਸ ਵਾਰ ਅੰਮ੍ਰਿਤਸਰ ਦੀ ਸੀਟ ਜਿੱਤ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਝੋਲੀ ਪਾਉਣੀ ਹੈ ਅਤੇ ਉਨ੍ਹਾਂ ਤੋ ਅੰਮ੍ਰਿਤਸਰ ਦੇ ਵਿਕਾਸ ਲਈ ਵਿਸ਼ੇਸ਼ ਪੈਕੇਜ ਲੈ ਕੇ ਆਉਣਾ ਹੈ ਜਿਸ ਵਿਚ ਹਲਕਾ ਰਾਜਾਸਾਂਸੀ ਵੀ ਆਉਂਦਾ ਹੈ।
ਵਿਧਾਨ ਸਭਾ ਹਲਕਾ ਰਾਜਾਸਾਂਸੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਸ. ਮੁਖਵਿੰਦਰ ਸਿੰਘ ਮਾਹਲ ਦੀ ਅਗਵਾਈ ਹੇਠ ਕਰਵਾਏ ਗਏ ਬੂਥ ਸੰਮੇਲਨ ਜੋ ਕਿ ਰੈਲੀ ਦਾ ਰੂਪ ਧਾਰਨ ਕਰ ਗਿਆ ਨੂੰ ਸੰਬੋਧਨ ਕਰਦਿਆਂ ਸਰਦਾਰ ਸੰਧੂ ਨੇ ਕਿਹਾ ਕਿ ਕਈ ਲੋਕ ਤੁਹਾਡੇ ਕੋਲ ਵੋਟ ਮੰਗਣ ਆਉਣਗੇ, ਪਰ ਤੁਸੀਂ ਉਨ੍ਹਾਂ ਤੋ ਪਿਛਲੀ ਪਾਰੀ ’ਚ ਕੀਤੇ ਕੰਮਾਂ ਬਾਰੇ ਸਵਾਲ ਕਰਨਾ, ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਲੋਕਾਂ ਨੂੰ ਮੂੰਹ ਨਾ ਜੋ ਕੇਵਲ ਲੋਕਾਂ ਨੂੰ ਗੁਮਰਾਹ ਕਰਦੇ ਹਨ। ਉਨ੍ਹਾਂ ਕਿਹਾ ਕਿ ਇਥੇ ਪੰਜਾਬ ਵਿੱਚ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਪਾਰਟੀ ਵੱਲੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਸਰਦਾਰ ਤਰਨਜੀਤ ਸਿੰਘ ਸੰਧੂ ਜੋਸ਼ੀਲੇ ਵਰਕਰਾਂ ਦੇ ਠਾਠਾ ਮਰਦੇ ਇਕੱਠ ਦੇਖ ਗੱਦ ਗੱਦ ਹੁੰਦਿਆਂ ਕਿਹਾ ਕਿ ਅੱਜ ਜਿਹੜਾ ਜੋਸ਼ ਭਾਜਪਾ ਦੇ ਬੂਥ ਇੰਚਾਰਜਾਂ ਅਤੇ ਵਰਕਰਾਂ ਵਿਚ ਦੇਖਣ ਮਿਲਿਆ ਹੈ, ਉਸ ਨੇ ਇਹ ਨਿਸ਼ਚਿਤ ਕਰ ਦਿੱਤਾ ਹੈ ਕਿ ਇਹ ਸੀਟ ਭਾਜਪਾ ਜ਼ਰੂਰ ਜਿੱਤੇਗੀ। ਮੁਖਵਿੰਦਰ ਸਿੰਘ ਮਾਹਲ ਵੱਲੋਂ ਸਰਹੱਦੀ ਖੇਤਰ ਦੀਆਂ ਚੁਨੌਤੀਆਂ ਬਾਰੇ ਮਾਮਲਾ ਉਠਾਏ ਜਾਣ ’ਤੇ ਸਰਦਾਰ ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਸਰਹੱਦੀ ਖੇਤਰ ਦੀਆਂ ਮੁਸ਼ਕਲਾਂ ਬਾਰੇ ਇਲਮ ਹੈ ਅਤੇ ਇਸ ਖੇਤਰ ਦੀਆਂ ਮੁਸ਼ਕਲਾਂ ਦਾ ਪਹਿਲ ਦੇ ਅਧਾਰ ’ਤੇ ਹੱਲ ਕਰਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਬਾਰੇ ਕੇਂਦਰੀ ਰੱਖਿਆ ਮੰਤਰੀ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨਾਲ ਤਮਾਮ ਮਾਮਲਿਆਂ ’ਤੇ ਵਿਚਾਰਾਂ ਕੀਤੀਆਂ ਹਨ, ਕੇਂਦਰੀ ਮੰਤਰੀਆਂ ਨੇ ਭਰੋਸਾ ਦਿੱਤਾ ਹੈ ਕਿ ਸਰਹੱਦੀ ਮਸਲੇ ਹੱਲ ਜਲਦ ਕੀਤੇ ਜਾਣਗੇ। ਜਿਸ ਵਿਚ ਅਟਾਰੀ ਬਾਡਰ ਰਾਹੀਂ ਵਪਾਰ ਖੋਲ੍ਹਣਾ ਵੀ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ’ਚ ਨਵੀਨਤਾ ਲਿਆ ਕੇ ਕਿਸਾਨਾਂ ਦੀ ਆਮਦਨ ਵਧਾਇਆ ਜਾ ਸਕਦਾ ਹੈ, ਇਸ ਕਾਰਜ ਲਈ ਅੰਮ੍ਰਿਤਸਰ ਤੋ ਕਾਰਗੋ ਫਲਾਈਟਾਂ ਚਲਾਉਣ ਦੀ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨਾਂ ’ਚ ਕਾਬਲੀਅਤ ਦੀ ਕਮੀ ਨਹੀਂ ਪਰ ਅਵਸਰ ਦੀ ਕਮੀ ਜ਼ਰੂਰ ਹੈ। ਉਨ੍ਹਾਂ ਨੂੰ ਹੁਨਰਮੰਦ ਬਣਾ ਕੇ ਅਵਸਰ ਪ੍ਰਦਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੁਝ ਦਹਾਕੇ ਪਹਿਲਾਂ ਅੰਮ੍ਰਿਤਸਰ ਉਦਯੋਗ ਦਾ ਕੇਂਦਰ ਹੋਇਆ ਕਰਦਾ ਸੀ ਹੁਣ ਵੀ ਇਥੇ ਉਦਯੋਗ ਸਥਾਪਿਤ ਕਰਨ ਲਈ ਕੇਂਦਰ ਸਰਕਾਰ ਤੋ ਮਦਦ ਅਤੇ ਵਿਦੇਸ਼ਾਂ ਖ਼ਾਸ ਕਰ ਕੇ ਅਮਰੀਕੀ ਕੰਪਨੀਆਂ ਤੋ ਪੂੰਜੀ ਨਿਵੇਸ਼ ਕਰਾਉਣ ਦੇ ਉਪਰਾਲੇ ਕੀਤੇ ਜਾਣਗੇ।
ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਮੰਨਾਂ ਨੇ ਕਿਹਾ ਕਿ ਭਾਜਪਾ ਨੇ ਅੰਮ੍ਰਿਤਸਰ ਵਿੱਚ ਸਾਨੂੰ ਇੱਕ ਐਸਾ ਉਮੀਦਵਾਰ ਦਿੱਤਾ ਹੈ, ਜਿਸ ਨੇ ਅੰਮ੍ਰਿਤਸਰ ਦੇ ਸਾਰੇ ਲੋਕਾਂ ਵਿੱਚ ਉਮੀਦ ਅਤੇ ਵਿਸ਼ਵਾਸ ਪੈਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਕਾਸ ਅਤੇ ਖ਼ੁਸ਼ਹਾਲੀ ਦੇ ਚਾਹਵਾਨ ਅੰਮ੍ਰਿਤਸਰ ਦੇ ਲੋਕ ਇਸ ਵਾਰ ਭਾਜਪਾ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਤੇ ਕਿਸੇ ਵੀ ਹੋਰ ਸ਼ਖ਼ਸ ਨੂੰ ਕੋਈ ਮੌਕਾ ਨਹੀਂ ਦੇਣਗੇ।
ਮੁਖਵਿੰਦਰ ਸਿੰਘ ਮਾਹਲ ਨੇ ਕਿਹਾ ਕਿ ਅੰਮ੍ਰਿਤਸਰ ਨਿਵਾਸੀ ਸਰਦਾਰ ਤਰਨਜੀਤ ਸਿੰਘ ਸੰਧੂ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵਜੋਂ ਸੇਵਾ ਦੌਰਾਨ ਭਾਰਤ ਅਤੇ ਅਮਰੀਕੀ ਸਰਕਾਰਾਂ ਅਤੇ ਉਦਯੋਗਾਂ ਵਿੱਚ ਚੰਗੇ ਸਬੰਧ ਸਥਾਪਿਤ ਕਰ ਕੇ ਆਪਣੀ ਕਾਬਲੀਅਤ ਸਿੱਧ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨੂੰ ਇਕ ਦੂਰ ਅੰਦੇਸ਼ ਆਗੂ ਦੀ ਜ਼ਰੂਰਤ ਸੀ ਜੋ ਸਾਨੂੰ ਤਰਨਜੀਤ ਸਿੰਘ ਸੰਧੂ ਦੇ ਰੂਪ ਵਿਚ ਮਿਲ ਗਿਆ ਹੈ।
ਬਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਸਾਨੂੰ ਸਰਦਾਰ ਤਰਨਜੀਤ ਸਿੰਘ ਸੰਧੂ ਦਾ ਅੱਗੇ ਵਧ ਕੇ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਚੁਣੇ ਹੋਏ ਸੰਸਦ ਮੈਂਬਰ ਵਜੋਂ ਪਾਰਲੀਮੈਂਟ ਵਿੱਚ ਭੇਜਣਾ ਹੈ ਤਾਂ ਜੋ ਉਹਨਾਂ ਦੇ ਸ਼ਹਿਰੀ ਅਤੇ ਪੇਂਡੂ ਦ੍ਰਿਸ਼ਟੀਕੋਣ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ। ਉਨ੍ਹਾਂ ਇੱਕ ਬਿਹਤਰ ਵਰਤਮਾਨ ਅਤੇ ਭਵਿੱਖ ਲਈ ਅੰਮ੍ਰਿਤਸਰ ਦੇ ਹਰ ਇਕ ਬਾਸ਼ਿੰਦੇ ਨੂੰ ਸਰਦਾਰ ਸੰਧੂ ਦੀ ਜਿੱਤ ਲਈ ਹੁਣ ਤੋ ਕਮਰਕੱਸਾ ਕਰ ਲੈਣ ਦੀ ਅਪੀਲ ਕੀਤੀ।
ਰਾਜਬੀਰ ਸ਼ਰਮਾ ਕਨਵੀਨਰ ਲੋਕ ਸਭਾ ਅੰਮ੍ਰਿਤਸਰ ਨੇ ਬੂਥ ਸੰਮੇਲਨ ਦੌਰਾਨ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋ ਜਾਣੂ ਕਰਵਾਇਆਂ ਅਤੇ ਸ ਤਰਨਜੀਤ ਸਿੰਘ ਸੰਧੂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ। ਜਨਤਾ ਦੇ ਠਾਠਾਂ ਮਾਰਦੇ ਇਕੱਠ ਨੇ ਅੱਜ ਇਸ ਗੱਲ ਦੀ ਗਵਾਹੀ ਭਰੀ ਕੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਵਿੱਚੋਂ ਸ ਤਰਨਜੀਤ ਸਿੰਘ ਸੰਧੂ ਭਾਰੀ ਲੀਡ ਨਾਲ ਜਿਤਾਉਣ ਲਈ ਬਹੁਤ ਉਤਾਵਲੇ ਹਨ।
ਇਸ ’ਤੇ ਸਟੇਜ ’ਤੇ ਮੌਜੂਦ ਸੀਨੀਅਰ ਆਗੂਆਂ, ਮੰਡਲ ਪ੍ਰਧਾਨਾਂ ਅਤੇ ਬੂਥਾਂ ਦੇ ਇੰਚਾਰਜ ਤੇ ਸਰਗਰਮ ਵਰਕਰਾਂ ਨੇ ਵਿਸ਼ਵਾਸ ਦਿਵਾਇਆ ਕਿ ਅਟਾਰੀ ਹਲਕਾ ਵੱਡੀ ਲੀਡ ਨਾਲ ਜਿੱਤਿਆ ਜਾਵੇਗਾ।
ਇਸ ਮੌਕੇ ਸਾਬਕਾ ਐੱਮ ਐੱਲ ਏ ਬਲਵਿੰਦਰ ਸਿੰਘ ਲਾਡੀ , ਡਾ ਰਾਮ ਚਾਵਲਾ ਪ੍ਰਭਾਰੀ ਵਿਧਾਨ ਹਲਕਾ ਰਾਜਾਸਾਂਸੀ , ਪ੍ਰੋ ਸਰਚਾਂਦ ਸਿੰਘ ਖਿਆਲਾ , ਸ਼੍ਰੀ ਸੁਸ਼ੀਲ ਦੇਵਗਨ ਜਨਰਲ ਸੈਕਟਰੀ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ , ਸ ਕੁਲਵੰਤ ਸਿੰਘ ਵਿਸਥਾਰਕ ਲੋਕ ਸਭਾ ਹਲਕਾ ਅੰਮ੍ਰਿਤਸਰ , ਸ ਸੁਬੇਗ ਸਿੰਘ ਗਿੱਲ ਵਿਸਥਾਰਕ ਵਿਧਾਨ ਸਭਾ ਹਲਕਾ ਰਾਜਾਸਾਂਸੀ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਸਮੂਹ ਸਰਕਲ ਪ੍ਰਧਾਨ , ਸਰਕਲ ਪ੍ਰਭਾਰੀ ਅਤੇ ਸਮੂਹ ਅਹੁਦੇਦਾਰ ਮੌਜੂਦ ਸਨ।