Headlines

ਤੇਜਿੰਦਰ ਸਿੰਘ ਗਰੇਵਾਲ ਨੂੰ ਸਦਮਾ-ਛੋਟੇ ਭਰਾ ਦਾ ਦੇਹਾਂਤ

ਸਰੀ (ਮਹੇਸ਼ਇੰਦਰ ਸਿੰਘ ਮਾਂਗਟ )-ਉਘੇ ਪ੍ਰੋਮੋਟਰ ਜਗਰਾਜ ਸਿੰਘ ਗਰਚਾ ਦੇ ਸਾਂਢੂ ਸ  ਤੇਜਿੰਦਰ ਸਿੰਘ ਗਰੇਵਾਲ ਨੂੰ  ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਛੋਟੇ ਭਰਾ ਪਰਮਜੀਤ ਸਿੰਘ ਗਰੇਵਾਲ ਬੀਤੇ ਦਿਨੀ ਸੰਖੇਪ ਬਿਮਾਰੀ ਤੋਂ ਬਾਅਦ ਸਵਰਗਵਾਸ ਹੋ ਗਏ ।ਉਨਾਂ ਦਾ ਅੰਤਿਮ ਸੰਸਕਾਰ 30 ਮਾਰਚ ਦਿਨ ਸ਼ਨੀਵਾਰ ਬਾਦ ਦੁਪਹਿਰ  ਰਿਵਰਸਾਈਡ ਫਿਉਨਰਲ ਹੋਮ ਡੈਲਟਾ ਵਿਖੇ ਕੀਤਾ ਗਿਆ। ਉਪਰੰਤ ਉਨਾਂ ਦੀ ਅੰਤਿਮ ਅਰਦਾਸ ਗੁਰਦੁਆਰਾ ਸੁੱਖ ਸਾਗਰ ਨਿਊਵੈਸਟ ਮਨਿਸਟਰ 347 ਵੁੱਡ ਸਟ੍ਰੀਟ ਵਿਖੇ ਹੋਈ ਜਿਥੇ ਭਾਰੀ ਗਿਣਤੀ ਵਿਚ ਰਿਸ਼ਤੇਦਾਰਾਂ ਤੇ ਭਾਈਚਾਰੇ ਦੇ ਲੋਕਾਂ ਨੇ ਸ਼ਾਮਿਲ ਹੋਕੇ ਵਿਛੜੀ ਰੂਹ ਨੂੰ ਗੁਰੂ ਚਰਨਾਂ ਵਿਚ ਨਿਵਾਸ ਲਈ ਅਰਦਾਸ ਕੀਤੀ।