Headlines

ਵਿੰਨੀਪੈਗ ਵਿਚ ਵਿਸ਼ਾਲ ਮਾਤਾ ਦਾ ਜਾਗਰਣ 12 ਅਪ੍ਰੈਲ ਨੂੰ

ਵਿੰਨੀਪੈਗ ( ਸ਼ਰਮਾ)-ਹਿੰਦੂ ਕਮਿਊਨਿਟੀ ਆਫ ਵਿੰਨੀਪੈਗ ਵਲੋਂ ਨਵਰਾਤਰੀ ਸਪੈਸ਼ਲ ਮਾਤਾ ਦਾ ਜਾਗਰਣ ਮਿਤੀ 12 ਅਪ੍ਰੈਲ ਦਿਨ ਸ਼ੁਕਰਵਾਰ ਰਾਤ 8 ਵਜੇ ਤੋਂ ਪੰਜਾਬ ਕਲਚਰ ਸੈਂਟਰ 1770 ਕਿੰਗ ਐਡਵਰਡ ਸਟਰੀਟ ਵਿਖੇ ਕਰਵਾਇਆ ਜਾ ਰਿਹਾ ਹੈ। ਲੰਗਰ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਲਗਾਇਆ ਜਾਵੇਗਾ। ਚਾਹ ਦਾ ਲੰਗਰ ਰਾਤ 10 ਵਜੇ ਤੋਂ ਤੜਕੇ 2 ਵਜੇ ਤੱਕ ਚੱਲੇਗਾ। ਇਸ ਮੌਕੇ ਮਾਤਾ ਜਾਨਕੀ ਜੀ ਵਿਸ਼ੇਸ਼ ਤੌਰ ਤੇ ਜਾਗਰਣ ਵਿਚ ਸ਼ਾਮਿਲ ਹੋਣਗੇ। ਵਧੇਰੇ ਜਾਣਕਾਰੀ ਲਈ ਨਰੇਸ਼ ਸ਼ਰਮਾ ਨਾਲ ਫੋਨ ਨੰਬਰ 204-955-8396, ਸੰਜੇ ਸ਼ਾਰਦਾ ਫੋਨ ਨੰਬਰ 204- 952-5811,  ਜਾਂ ਸੁਰੇਸ਼ ਸ਼ਰਮਾ ਨਾਲ 204-218-1122 ਤੇ ਸੰਪਰਕ ਕੀਤਾ ਜਾ ਸਕਦਾ ਹੈ।