Headlines

ਆਪ ਆਗੂ ਸੰਜੇ ਸਿੰਘ ਨੂੰ ਛੇ ਮਹੀਨੇ ਬਾਦ ਜ਼ਮਾਨਤ ਮਿਲੀ

ਨਵੀਂ ਦਿੱਲੀ, 3 ਅਪਰੈਲ ( ਦਿਓਲ)-

‘ਆਪ’ ਦੇ ਤੇਜ਼ ਤਰਾਰ ਆਗੂ ਤੇ ਸੰਸਦ ਮੈਂਬਰ ਸੰਜੇ ਸਿੰਘ ਨੂੰ  ਸੁਪਰੀਮ ਕੋਰਟ ਵਲੋਂ ਜ਼ਮਾਨਤ ਮਨਜ਼ੂਰ ਕੀਤੇ ਜਾਣ ਉਪਰੰਤ ਤਿਹਾੜ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ । ਸੰਜੇ ਸਿੰਘ ਛੇ ਮਹੀਨੇ ਬਾਅਦ ਜੇਲ੍ਹ ਤੋਂ ਬਾਹਰ ਆਏ ਹਨ। ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਉਨ੍ਹਾਂ ਕਿਹਾ, ‘‘ਜੇਲ੍ਹ ਕੇ ਤਾਲੇ ਟੂਟੇਂਗੇ, ਸਾਰੇ ਨੇਤਾ ਛੁਟੇਂਗੇ।’’ ਉਨ੍ਹਾਂ ਇਹ ਵੀ ਕਿਹਾ ਕਿ ਇਹ ਜਸ਼ਨ ਨਹੀਂ ਸਗੋਂ ਸੰਘਰਸ਼ ਦਾ ਸਮਾਂ ਹੈ।