Headlines

ਹਰਮਨ ਭੰਗੂ ਲੈਂਗਲੀ-ਐਬਸਫੋਰਡ ਹਲਕੇ ਤੋਂ ਬੀ ਸੀ ਕੰਸਰਵੇਟਿਵ ਪਾਰਟੀ ਦੀ ਨੌਮੀਨੇਸ਼ਨ ਚੋਣ ਲਈ ਮੈਦਾਨ ਵਿਚ

ਲੈਂਗਲੀ- ਬੀ ਸੀ ਕੰਸਰਵੇਟਿਵ ਪਾਰਟੀ ਦੇ ਉਪ ਪ੍ਰਧਾਨ ਹਰਮਨ  ਭੰਗੂ  ਲੈਂਗਲੀ-ਐਬਟਸਫੋਰਡ ਦੀ ਨਵੀਂ ਰਾਈਡਿੰਗ ਤੋਂ  ਪਾਰਟੀ ਉਮੀਦਵਾਰ ਬਣਨ ਦੇ  ਚਾਹਵਾਨ ਹਨ। ਇਸ ਲਈ ਉਹਨਾਂ ਨੇ ਨੌਮੀਨੇਸ਼ਨ ਚੋਣ ਲੜਨ ਦਾ ਐਲਾਨ ਕੀਤਾ ਹੈ।

ਹਰਮਨ ਭੰਗੂ, ਜੋ ਕਿ ਆਪਣੇ ਪਰਿਵਾਰ ਸਮੇਤ ਵਾਈਟ ਰੌਕ ਵਿਖੇ ਰਹਿ ਰਿਹਾ ਹੈ ਦਾ ਆਪਣਾ ਟਰੱਕਿੰਗ ਦਾ ਕਾਰੋਬਾਰ ਹੈ। ਉਸਦਾ ਕਹਿਣਾ ਹੈ ਕਿ ਉਸਦਾ ਬਹੁਤਾ ਕਾਰੋਬਾਰ ਲੈਂਗਲੀ ਦੇ ਲੋਕਾਂ ਨਾਲ ਸਬੰਧਿਤ ਹੈ।

ਭੰਗੂ ਫੈਡਰਲ ਕੰਸਰਵੇਟਿਵ ਪਾਰਟੀ ਦੀ ਐਮ ਪੀ ਕੇਰੀ-ਲਿਨ ਫਿੰਡਲੇ ਦੇ ਹਲਕੇ ਵਿਚ ਸਾਊਥ ਸਰੀ-ਵਾਈਟ ਰੌਕ ਇਲੈਕਟੋਰਲ ਡਿਸਟ੍ਰਿਕਟ ਐਸੋਸੀਏਸ਼ਨ ਦੇ ਡਾਇਰੈਕਟਰ ਵੀ ਰਹਿ ਚੁੱਕੇ ਹਨ। ਉਹ ਫੈਡਰਲ ਆਗੂ  ਪੋਲੀਵਰ  ਦੀ ਲੀਡਰਸ਼ਿਪ ਚੋਣ ਵੇਲੇ ਵੀ ਸਰਗਰਮ ਸੀ । ਇਸ ਸਮੇਂ ਬੀ ਸੀ ਕੰਸਰਵੇਟਿਵ ਪਾਰਟੀ ਦੇ ਉਪ ਪ੍ਰਧਾਨ ਵਜੋਂ ਸੇਵਾਵਾਂ ਨਿਭਾਅ ਰਹੇ ਹਰਮਨ ਭੰਗੂ ਦਾ ਕਹਿਣਾ ਹੈ ਕਿ  ਬ੍ਰਿਟਿਸ਼ ਕੋਲੰਬੀਆ ਸੂਬਾ ਐਨ ਡੀ ਪੀ ਦੀਆਂ ਗਲਤ ਨੀਤੀਆਂ ਕਾਰਣ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਸੂਬੇ ਨੂੰ ਇਕ ਯੋਗ ਅਗਵਾਈ ਦੀ ਲੋੜ ਹੈ ਜੋ ਬੀ ਸੀ ਕੰਸਰਵੇਟਿਵ ਦੇ ਸਮਰੱਥ ਆਗੂ ਹੀ ਦੇ ਸਕਦੇ ਹਨ।