Headlines

ਕੇਜਰੀਵਾਲ ਦੀ ਗ੍ਰਿਫਤਾਰੀ ਵਿਰੁੱਧ ਸਰੀ ਵਿਚ ਰੋਸ ਪ੍ਰਦਰਸ਼ਨ

ਸਰੀ-ਬੀਤੇ ਦਿਨ ਸਰੀ ਦੇ ਹਾਲੈਂਡ ਪਾਰਕ ਵਿਖੇ ਭਾਰਤ ਵਿਚ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿਚ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੌਰਾਨ ਇੰਡੀਆ ਗਠਜੋੜ ਦੇ ਸਮਰਥਨ ਵਿਚ ਭਾਰਤ ਵਿੱਚ ਮੌਜੂਦਾ ਹਾਲਤਾਂ ਨੂੰ ਉਜਾਗਰ ਕਰਦਿਆਂ  ਸਿਆਸੀ ਵਿਰੋਧੀਆਂ ਨੂੰ ਪ੍ਰੇਸ਼ਾਨ ਕਰਨ ਅਤੇ ਖਾਸ ਕਰਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਝਾਰਖੰਡ ਦੇ ਮੁੱਖ ਮੰਤਰੀ ਨੂੰ ਝੂਠੇ ਕੇਸਾਂ ਵਿਚ ਫਸਾਕੇ  ਜੇਲਾਂ ਵਿਚ ਬੰਦ ਕੀਤੇ ਜਾਣ ਦੀ ਕਰੜੀ ਨਿੰਦਾ ਕੀਤੀ ਗਈ। ਇਸ ਰੋਸ ਮੁਜ਼ਾਹਰੇ ਵਿੱਚ ਸਥਾਨਕ ਕਾਰਕੁੰਨ ਕੁਲਵੰਤ ਢੇਸੀ, ਸਾਹਿਬ ਥਿੰਦ, ਗੁਰਪ੍ਰਤਾਪ ਵਿਰਕ, ਰਜਿੰਦਰ ਮਾਨ, ਕਮਲ ਗਰਗ, ਹਰਦੇਵ ਸਿੱਧੂ, ਪ੍ਰਸ਼ਾਂਤ ਮੁਖਰਜੀ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਸਰਗਰਮੀ ਨਾਲ ਸ਼ਮੂਲੀਅਤ ਕੀਤੀ।