Headlines

ਵਿੰਨੀਪੈਗ ਵਿਚ ਵਿਸਾਖੀ ਮੇਲਾ 14 ਅਪ੍ਰੈਲ ਨੂੰ ਪੰਜਾਬ ਕਲਚਰ ਸੈਂਟਰ ਵਿਖੇ

ਵਿੰਨੀਪੈਗ ( ਸ਼ਰਮਾ)-  ਪੰਜਾਬ ਫਾਊਂਡੇਸ਼ਨ ਆਫ ਮੈਨਟੋਬਾ ਵਲੋਂ ਵਿਸਾਖੀ ਮੇਲਾ 2024 ਮਿਤੀ 14 ਅਪ੍ਰੈਲ ਐਤਵਾਰ ਨੂੰ ਸ਼ਾਮ 5 ਵਜੇ ਤੋਂ 10 ਵਜੇ ਤੱਕ ਪੰਜਾਬ ਕਲਚਰ ਸੈਂਟਰ 1770 ਕਿੰਗ ਐਡਵਰਡ ਸਟਰੀਟ ਵਿੰਨੀਪੈਗ ਵਿਖ ਕਰਵਾਇਆ ਜਾ ਰਿਹਾ ਹੈ। ਐਂਟਰੀ ਫੀਸ 5 ਡਾਲਰ ਹੋਵੇਗੀ ਜਦੋਂਕਿ 12 ਸਾਲ ਦੀ ਉਮਰ ਤੋਂ ਘੱਟ ਬੱਚਿਆਂ ਲਈ ਕੋਈ ਐਂਟਰੀ ਫੀਸ ਨਹੀ ਹੋਵੇਗੀ। ਵਿਸਾਖੀ ਮੇਲੇ ਦੌਰਾਨ ਭੰਗੜਾ ਅਤੇ ਗਿੱਧੇ ਤੋਂ ਇਲਾਵਾ ਜਿਊਲਰੀ ਸਟਾਲ, ਖਾਣ ਪੀਣ ਅਤੇ ਡੋਰ ਪ੍ਰਾਈਜ਼ ਵਿਸ਼ੇਸ ਖਿੱਚ ਦਾ ਕੇਂਦਰ ਹੋਣਗੇ। ਵਧੇਰੇ ਜਾਣਕਾਰੀ ਲਈ ਤੇਜ ਬੈਂਸ ਨਾਲ ਫੋਨ ਨੰਬਰ 204-888-3875, ਕੁਲਜੀਤ ਘੁੰਮਣ 204-999-6070 ਜਾਂ ਸਰਬਜੀਤ ਗਿੱਲ ਨਾਲ ਫੋਨ ਨੰਬਰ 204-396-3100 ਤੇ ਸੰਪਰਕ ਕੀਤਾ ਜਾ ਸਕਦਾ ਹੈ।