Headlines

ਐਡਮਿੰਟਨ ਚ ਦਿਨ ਦਿਹਾੜੇ ਪੰਜਾਬੀ ਬਿਲਡਰ ਸਮੇਤ 2 ਵਿਅਕਤੀਆਂ ਦਾ ਕਤਲ

ਐਡਮਿੰਟਨ (ਗੁਰਪ੍ਰੀਤ ਸਿੰਘ)- ਐਡਮਿੰਟਨ ਦੇ ਕੈਵਾਨਾ ਬੁਲੇਵਰਡ ਇਲਾਕੇ ਚ ਦਿਨ ਦਿਹਾੜੇ ਕੰਸਟਰਕਸ਼ਨ ਸਾਈਟ ਤੇ 2 ਵਿਅਕਤੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਗੋਲੀਬਾਰੀ ਦੌਰਾਨ 3 ਵਿਅਕਤੀਆਂ ਦੇ ਗੋਲੀਆਂ ਲੱਗੀਆਂ ਜਿਹਨਾਂ ਚੋ 2 ਦੀ ਮੌਕੇ ਉਤੇ ਮੌਤ ਹੋ ਗਈ।  ਮਰਨ ਵਾਲਿਆਂ ਚ ਇਕ ਦੀ ਪਛਾਣ ਗਿੱਲ ਬਿਲਟ ਹੋਮਜ਼ ਦੇ ਮਾਲਕ ਬੂਟਾ ਸਿੰਘ ਗਿੱਲ ਵਜੋਂ ਹੋਈ ਹੈ। ਦੱਸਿਆ ਗਿਆ ਹੈ ਕਿ ਜਿਸ ਵਿਅਕਤੀ ਨੇ ਗੋਲੀਆਂ ਚਲਾਈਆਂ, ਉਸ ਨੇ ਬਾਅਦ ਚ ਆਪਣੇ-ਆਪ ਨੂੰ ਵੀ ਗੋਲੀ ਮਾਰ ਲਈ ਜੋ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਹੈ। ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਉਸਾਰੀ ਅਧੀਨ ਘਰਾਂ ਵਿਚ ਵਰਕਰ ਕੰਮ ਕਰ ਰਹੇ ਸਨ। ਅਚਾਨਕ ਗੋਲੀ ਚੱਲਣ ਦੀ ਆਵਾਜ ਆਉਣ ਤੇ ਵਰਕਰ ਸਾਈਟ ਤੋਂ ਬਾਹਰ ਭੱਜਦੇ ਦਿਖਾਈ ਦਿੱਤੇ। ਦੁਪਹਿਰ 12 ਵਜੇ ਵਾਪਰੀ ਘਟਨਾ ਦੀ ਖਬਰ ਮਿਲਦਿਆਂ ਜਦੋਂ ਐਡਮਿੰਟਨ ਪੁਲਿਸ ਪੁੱਜੀ ਤਾਂ ਇਕ 49 ਸਾਲਾ ਤੇ ਇਕ 57 ਸਾਲ ਦਾ ਵਿਅਕਤੀ ਗੋਲੀਆਂ ਲੱਗ ਕਾਰਣ ਮ੍ਰਿਤਕ ਪਾਏ ਗਏ ਜਦੋਂਕਿ ਇਕ 51 ਸਾਲਾ ਵਿਅਕਤੀ ਗੰਭੀਰ ਜ਼ਖਮੀ ਸੀ ਜਿਸਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਅਜੇ ਇਹ ਪਤਾ ਨਹੀ ਲੱਗਾ ਕਿ ਇਹ ਗੋਲੀਬਾਰੀ ਕਿਊ ਹੋਈ।