ਐਬਸਫੋਰਡ ( ਦੇ ਪ੍ਰ ਬਿ)- ਬੀਤੇ ਦਿਨੀ ਐਬਸਫੋਰਡ ਨਿਵਾਸੀ ਸ੍ਰੀ ਪੌਲ ਗਿੱਲ ਦੇ ਪਿਤਾ ਸ ਮੁਕੰਦ ਸਿੰਘ ਗਿੱਲ ਜੋ ਬੀਤੇ ਦਿਨੀਂ ਸਵਰਗ ਸਿਧਾਰ ਗਏ ਸਨ, ਦੀ ਮ੍ਰਿਤਕ ਦੇਹ ਦਾ ਧਾਰਮਿਕ ਰਸਮਾਂ ਮੁਤਾਬਿਕ ਫਰੇਜ਼ਰ ਰਿਵਰ ਫਿਊਨਰਲ ਹੋਮ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਭਾਰੀ ਗਿਣਤੀ ਵਿਚ ਭਾਈਚਾਰੇ ਦੇ ਲੋਕਾਂ ਅਤੇ ਰਿਸ਼ਤੇਦਾਰਾਂ ਤੇ ਉਘੀਆਂ ਹਸਤੀਆਂ ਨੇ ਸ਼ਮੁੂਲੀਅਤ ਕਰਦਿਆਂ ਸਵਰਗੀ ਸ ਮੁਕੰਦ ਸਿੰਘ ਗਿੱਲ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਪਰੰਤ ਬਾਦ ਦੁਪਹਿਰ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਿਖੇ ਵਿਛੜੀ ਰੂਹ ਦੀ ਆਤੰਮਿਕ ਸ਼ਾਂਤੀ ਲਈ ਸਹਿਜ ਪਾਠ ਦੇ ਭੋਗ ਪਾਏ ਗਏ। ਰਾਗੀ ਸਿੰਘਾਂ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ। ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿਚ ਲੋਕਾਂ ਨੇ ਹਾਜ਼ਰੀ ਭਰਦਿਆਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਪੌਲ ਗਿੱਲ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਐਬਸਫੋਰਡ ਨਿਵਾਸੀ ਮੁਕੰਦ ਸਿੰਘ ਗਿੱਲ ਨਮਿਤ ਸ਼ਰਧਾਂਜਲੀ ਸਮਾਗਮ
