Headlines

ਇਟਲੀ ਵਿੱਚ ਹਾਈਡ੍ਰੋਇਲੈਕਟ੍ਰਿਕ ਪਲਾਂਟ ਵਿੱਚ ਹੋਏ ਜਬਰਦਸਤ ਧਮਾਕੇ ਕਾਰਨ 4 ਲੋਕਾਂ ਦੀ ਮੌਤ,7 ਲਾਪਤਾ ਤੇ 3 ਗੰਭੀਰ ਜਖ਼ਮੀ 

ਰੋਮ (ਗੁਰਸ਼ਰਨ ਸਿੰਘ ਸੋਨੀ)- ਉੱਤਰੀ ਇਟਲੀ ਦੇ ਸੂਬੇ ਇਮਿਲੀਆ ਰੋਮਾਨਾ ਦੇ ਜਿ਼ਲ੍ਹਾ ਬਲੋਨੀਆਂ ਦੇ ਸ਼ਹਿਰ ਬਰਗੀ ਦੇ ਪਹਾੜ੍ਹਾਂ ਵਿੱਚੋਂ ਵਹਿੰਦੀ ਸੁਵੀਆਨਾ ਝੀਲ ਉਪੱਰ ਸਥਿਤ ਐਨਲ ਗ੍ਰੀਨ ਪਾਵਰ ਦੁਆਰਾ ਚਲਾਏ ਜਾ ਰਹੇ ਪਾਣੀ ਤੋਂ ਬਿਜਲੀ ਬਣਾਉਣ ਦੇ ਹਾਈਡ੍ਰੋਇਲੈਕਟ੍ਰਿਕ ਪਲਾਂਟ ਵਿੱਚ ਅਚਾਨਕ ਹੋਏ ਜਬਰਦਸਤ ਧਮਾਕੇ ਨਾਲ 4 ਲੋਕਾਂ ਦੀ ਦਰਦਨਾਕ ਮੌਤ ਹੋ ਜਾਣ ਦੀ ਘਟਨਾ ਦਾ ਖੁਲਾਸਾ ਹੋਇਆ ਹੈ।ਇਟਾਲੀਅਨ ਮੀਡੀਏ ਅਨੁਸਾਰ ਬਰਗੀ ਹਾਈਡੋ੍ਰਇਲੈਕਟ੍ਰਿਕ ਪਾਵਰ ਪਲਾਂਟ ਦੇ ਧਮਾਕੇ ਨਾਲ ਕਰੀਬ 15 ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਜਿਸ ਵਿੱਚੋਂ 4 ਲੋਕਾਂ ਦੀ ਹੋਏ ਧਮਾਕੇ ਕਾਰਨ ਘਟਨਾ ਸਥਲ ਉਪੱਰ ਮੌਕੇ ਤੇ ਹੀ ਮੌਤ ਹੋ ਗਈ ਤੇ 7 ਲੋਕ ਲਾਪਤਾ ਹਨ ਜਦੋਂ ਕਿ 3 ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹਨ।ਘਟਨਾ ਦੀ ਸੂਚਨਾ ਮਿਲਦੇ ਹੀ ਅੱਗ ਬੁਝਾਊ ਦੀਆਂ ਗੱਡੀਆਂ ,ਐਂਬੂਲੈਸਾਂ ਤੇ ਰਾਹਤ ਕਰਮਚਾਰੀ ਵੱਡੀ ਗਿਣਤੀ ਵਿੱਚ ਪਹੁੰਚ ਗਏ ਪਰ ਧਮਾਕੇ ਕਾਰਨ ਪਲਾਂਟ ਦੇ ਅੰਦਰ ਪਾਣੀ ਬਹੁਤ ਭਰ ਗਿਆ ਜਿਸ ਨਾਲ ਬਚਾਅ ਕਾਰਜਾਂ ਵਿੱਚ ਕਾਫ਼ੀ ਮੁਸ਼ਕਿਲ ਪੇਸ਼ ਆਈ।ਇਸ ਘਟਨਾ ਨਾਲ ਸਾਰੇ ਇਲਾਕੇ ਵਿੱਚ ਸਨਸਨੀ ਫੈਲ ਗਈ ਤੇ ਕਮੂਨਿਆਨੋ ਸ਼ਹਿਰ ਜੋ ਕਿ ਬਰਗੀ ਦੇ ਨਾਲ ਹੀ ਲੱਗਦਾ ਹੈ ਉੱਥੋ ਦੇ ਮੇਅਰ ਮਾਰਕੋ ਮਾਸੀਨਾਰਾ ਨੇ ਘਟਨਾ ਸਥਲ ਨੂੰ ਭਿਆਨਕ ਕੰਮ ਵਾਲੀ ਥਾਂ ਦੱਸਦਿਆਂ ਕਿਹਾ ਕਿ ਇਸ ਧਮਾਕੇ ਨਾਲ ਇਟਾਲੀਅਨ ਲੋਕ ਬਹੁਤ ਪ੍ਰਭਾਵਿਤ ਹੋਏ ਹਨ।ਘਟਨਾ ਦੇ ਕਾਰਨਾ ਦਾ ਹਾਲੇ ਪੂਰੀ ਤਰ੍ਹਾਂ ਪਤਾ ਨਹੀ ਲੱਗ ਸਕਿਆ ਪਰ ਦੱਸਿਆ ਜਾ ਰਿਹਾਾ ਹੈ ਕਿ ਬੇਸਮੈਂਟ ਦੀ 8ਵੀਂ ਮੰਜਿ਼ਲ ਦੇ ਅੰਦਰ ਧਮਾਕੇ ਨਾਲ ਬਹੁਤ ਪਾਣੀ ਭਰ ਗਿਆ ਹੈ ਜਿਹੜਾ ਕਿ ਰਾਹਤ ਕਾਰਜਾਂ ਵਿੱਚ ਅੜਿੱਕਾ ਬਣ ਰਿਹਾ ਇਸ ਦੇ ਬਾਵਜੂਦ ਸੁੱਰਖਿਆ ਕਰਮਚਾਰੀ ਸਥਿਤੀ ਨਾਲ ਨਜਿੱਠ ਰਹੇ ਹਨ।ਇਟਲੀ ਦੀ ਪ੍ਰਧਾਨ ਮੰਤਰੀ ਮੈਡਮ ਜੋਰਜੀਆ ਮੇਲੋਨੀ ਨੇ ਇਸ ਮੰਦਭਾਗੀ ਘਟਨਾ ਉਪੱਰ ਸੋਸ਼ਲ ਮੀਡੀਏ ਰਾਹੀ ਚਿੰਤਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।