Headlines

ਜੀਵਨ ਸ਼ੇਰਗਿੱਲ ਨਿਊ ਕੈਨੇਡਾ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਬਣੇ

ਸਰੀ ( ਦੇ ਪ੍ਰ ਬਿ)- ਬੀਤੇ ਦਿਨੀਂ ਨਿਊ ਕੈਨੇਡਾ ਕਬੱਡੀ ਫੈਡਰੇਸ਼ਨ ਦੀ ਹੋਈ ਚੋਣ ਵਿਚ ਉਘੇ ਕਬੱਡੀ ਪ੍ਰੋਮੋਟਰ ਜੀਵਨ ਸ਼ੇਰਗਿੱਲ ਨੂੰ ਪ੍ਰਧਾਨ ਤੇ ਕੁਲਵਿੰਦਰ ਸਿੰਘ ਸੰਧੂ ਨੂੰ ਜਨਰਲ ਸਕੱਤਰ ਚੁਣਿਆ ਗਿਆ। ਹੋਰਨਾਂ ਅਹੁਦੇਦਾਰਾਂ ਵਿਚ ਚੇਅਰਪਰਸਨ ਗੱਸ਼ਾ ਗਿੱਲ, ਵਾਈਸ ਪ੍ਰਧਾਨ ਸਤਨਾਮ ਪਵਾਰ, ਸੀਨੀਅਰ ਵਾਈਸ ਪ੍ਰਧਾਨ ਗੁਰਜੀਤ ਬੜੈਚ, ਖਜ਼ਾਨਚੀ ਬਲਜੀਤ ਪਵਾਰ ਤੇ ਡਾਇਰੈਕਟਰ ਓਂਕਾਰ ਸ਼ੇਰਗਿੱਲ, ਕਮਲਜੀਤ ਸੰਧੂ, ਪਰਮ ਗਿੱਲ, ਜਗਸੀਰ ਰੰਧਾਵਾ, ਮੈਨੀ ਢਿੱਲੋਂ,  ਗੋਪੀ ਪਵਾਰ ਤੇ ਜਸਵੰਤ ਜਵੰਦਾ ਬਣਾਏ ਗਏ। ਇਸੇ ਦੌਰਾਨ ਨਵੇਂ ਚੁਣੇ ਗਏ ਪ੍ਰਧਾਨ ਜੀਵਨ ਸ਼ੇਰਗਿੱਲ ਨੇ ਆਪਣੀ ਚੋਣ ਲਈ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਫੈਡਰੇਸ਼ਨ ਵਲੋਂ ਕੈਨੇਡਾ ਦੇ ਜੰਮਪਲ ਬੱਚਿਆਂ ਨੂੰ ਕਬੱਡੀ ਤੇ ਹੋਰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਪ੍ਰੋਗਰਾਮ ਨੂੰ ਅੱਗੇ ਵਧਾਉਣਗੇ। ਗਰਮੀਆਂ ਵਿਚ ਕਰਵਾਏ ਜਾਣ ਵਾਲੇ ਟੂਰਨਾਮੈਂਟ ਦੀਆਂ ਮਿਤੀਆਂ ਦਾ ਜਲਦ ਹੀ ਫੈਸਲਾ ਲਿਆ ਜਾਵੇਗਾ। ਕਿਸੇ ਵੀ ਜਾਣਕਾਰੀ ਲਈ ਪ੍ਰਧਾਨ ਜੀਵਨ ਸ਼ੇਰਗਿੱਲ ਨਾਲ ਫੋਨ ਨੰਬਰ 604-710-3736 ਜਾਂ ਕੁਲਵਿੰਦਰ ਸੰਧੂ ਨਾਲ ਫੋਨ ਨੰਬਰ 604-307-4893ਉਪਰ ਸੰਪਰਕ ਕੀਤਾ ਜਾ ਸਕਦਾ ਹੈ।

ਕੁਲਵਿੰਦਰ ਸੰਧੂ -ਜਨਰਲ ਸਕੱਤਰ

ਬਲਜੀਤ ਪਵਾਰ-ਖਜ਼ਾਨਚੀ

ਗੱਸ਼ਾ ਗਿੱਲ- ਚੇਅਰਮੈਨ

ਵਾਈਸ ਪ੍ਰਧਾਨ-ਸਤਨਾਮ ਪਵਾਰ