* ਗੋਬਿੰਦ ਸਰਵਰ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਰਸ ਭਿੰਨਾ ਕੀਰਤਨ-
ਐਡਮਿੰਟਨ (ਗੁਰਪ੍ਰੀਤ ਸਿੰਘ)-ਅਲਬਰਟਾ ਵਿਧਾਨ ਸਭਾ ਚ ਬੀਤੇ ਦਿਨ ਖਾਲਸਾ ਸਾਜਨਾ ਦਿਵਸ ਦਾ ਤਿਉਹਾਰ ਵਿਸਾਖੀ ਬਹੁਤ ਹੀ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ।
ਸਮਾਗਮ ਦੀ ਸ਼ੁਰੂਆਤ ਗੋਬਿੰਦ ਸਰਵਰ ਸਕੂਲ ਦੇ ਵਿਦਿਆਰਥੀਆਂ ਵੱਲੋਂ ਕੈਨੇਡਾ ਦੇ ਰਾਸ਼ਟਰੀ ਗੀਤ ਨਾਲ ਕੀਤੀ ਅਤੇ ਗੁਰਬਾਣੀ ਦੇ ਸ਼ਬਦ ਗਾਇਨ ਕੀਤੇ। ਅਲਬਰਟਾ ਵਿਧਾਨ ਸਭਾ ਦੇ ਸਪੀਕਰ ਨੈਤਨ ਕੂਪਰ ਦੀ ਅਗਵਾਈ ਚ ਸਭ ਤੋਂ ਪਹਿਲਾ ਉਨ੍ਹਾਂ ਨੇ ਸਮਾਗਮ ਬਾਰੇ ਜਾਣੂ ਕਰਵਾਇਆ। ਉਨ੍ਹਾਂ ਤੋਂ ਬਾਅਦ ਸੂਬੇ ਦੀ ਐਡਵਾਂਸ ਐਜੂਕੇਸ਼ਨ ਮੰਤਰੀ ਰਾਜਨ ਸਾਹਨੀ ਨੇ ਵਿਸਾਖੀ ਦੀ ਮਹੱਤਤਾ ਬਾਰੇ ਹਾਜਰ ਪਤਵੰਤਿਆਂ ਨੂੰ ਦੱਸਦਿਆਂ ਵਿਸਾਖੀ ਦੀ ਵਧਾਈ ਦਿੱਤੀ ਤੇ ਪ੍ਰੀਮੀਅਰ ਡੈਨੀਅਲ ਸਮਿੱਥ ਦਾ ਸੁਨੇਹਾ ਵੀ ਪੜਿਆ।
ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਦੌਰਾਨ ਸੱਤਾਧਾਰੀ ਯੂ ਸੀ ਪੀ ਦੇ ਨਾਲ-ਨਾਲ ਵਿਰੋਧੀ ਧਿਰ ਐਨ ਡੀ ਪੀ ਦੇ ਆਗੂਆਂ ਵੱਲੋਂ ਵੀ ਸ਼ਿਰਕਤ ਕੀਤੀ। ਇਸ ਮੌਕੇ ਪ੍ਰੀਮੀਅਰ ਡੈਨੀਅਲ ਸਮਿੱਥ, ਗੁਰਿੰਦਰ ਸਿੰਘ ਬਰਾੜ, ਪਰਮੀਤ ਸਿੰਘ ਬੋਪਾਰਾਏ, ਰਣਜੀਤ ਬਾਠ, ਸ਼ੈਨ ਗਟਸੈਨ, ਪੀਟਰ ਸਿੰਘ, ਬਰੈਨਡਨ ਨੈਂਡੀ, ਤਾਨੀਆ ਫਰ, ਜੈਕੀ ਲਵਲੀ, ਨੋਲੈਨ ਡੈਕ ਸਮੇਤ ਕਈ ਹੋਰ ਆਗੂ ਹਾਜ਼ਰ ਸਨ। ਗੂਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਅਲਬਰਟਾ ਵਿਧਾਨ ਸਭਾ ਚ ਮਨਾਇਆ ਖਾਲਸਾ ਸਾਜਨਾ ਦਿਵਸ
