ਵੈਨਕੂਵਰ- ਬੀ ਸੀ ਯੁਨਾਈਟਡ ਵਲੋਂ ਉਘੇ ਬਿਜਨੈਸਮੈਨ ਅੰਮ੍ਰਿਤਪਾਲ ਸਿੰਘ ਢੋਟ ਨੂੰ ਨਾਰਥ ਡੈਲਟਾ ਤੋਂ ਉਮੀਦਵਾਰ ਨਾਮਜ਼ਦ ਕੀਤਾ ਗਿਆ ਹੈ। ਇਸ ਸਬੰਧੀ ਐਲਾਨ ਬੀ ਸੀ ਯੁਨਾਈਟਡ ਦੇ ਆਗੂ ਕੇਵਿਨ ਫਾਲਕਨ ਵਲੋਂ ਕੀਤਾ ਗਿਆ। ਲੋਅਰ ਮੇਨਲੈਂਡ ਵਿਚ ਢੋਟ ਗਰੁੱਪ ਦੇ ਨਾਮ ਹੇਠ ਆਪਣਾ ਬਿਜਨੈਸ ਚਲਾ ਰਹੇ ਅੰਮ੍ਰਿਤਪਾਲ ਢੋਟ ਪੰਜਾਬ ਦੇ ਜੰਮਪਲ ਹਨ। ਕੈਨੇਡਾ ਵਿਚ 2008 ਤੋਂ ਇਮੀਗ੍ਰੇਸ਼ਨ ਉਪਰੰਤ ਉਹ ਪਿਛਲੇ ਲੰਬੇ ਸਮੇਂ ਤੋਂ ਡੈਲਟਾ ਵਿਚ ਆਪਣੇ ਪਰਿਵਾਰ ਸਮੇਤ ਰਹਿ ਰਹੇ ਹਨ। ਆਪਣੇ ਬਿਜਨੈਸ ਦੇ ਨਾਲ ਨਾਲ ਕਈ ਸੰਸਥਾਵਾਂ ਨਾਲ ਜੁੜੇ ਹੋਏ ਹਨ ਤੇ ਸਮਾਜ ਸੇਵਾ ਦੇ ਖੇਤਰ ਵਿਚ ਵਧ ਚੜਕੇ ਹਿੱਸਾ ਪਾਉਂਦੇ ਹਨ।
ਅੰਮ੍ਰਿਤਪਾਲ ਸਿੰਘ ਢੋਟ ਨਾਰਥ ਡੈਲਟਾ ਤੋਂ ਬੀ ਸੀ ਯੁਨਾਈਟਡ ਦੇ ਉਮੀਦਵਾਰ ਨਾਮਜ਼ਦ
