Headlines

ਨਵਾਂ ਘਰ ਖਰੀਦਣ ਵਾਲਿਆਂ ਲਈ ਮੌਰਟਗੇਜ਼ ਮਿਆਦ 25 ਤੋਂ 30 ਸਾਲ ਕੀਤੀ

ਕਨੇਡਾ ਸਰਕਾਰ ਵੱਲੋਂ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਬਦਲਾਅ
ਟੋਰਾਂਟੋ ( ਬਲਜਿੰਦਰ ਸੇਖਾ)- ਕੈਨੇਡਾ ਸਰਕਾਰ ਵਲੋਂ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਰਾਹਤ ਭਰੀ ਖ਼ਬਰ ਹੈ। ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਵਲੋਂ ਕੀਤੇ ਗਏ ਐਲਾਨ ਮੁਤਾਬਿਕ ਪਹਿਲੀ ਵਾਰ ਨਵਾਂ ਘਰ ਖਰੀਦਣ ਵਾਲੇ ਲੋਕਾਂ ਨੂੰ ਮੋਰਟਗੇਜ ਅਦਾਇਗੀ ਲਈ ਸਮਾਂ 25 ਸਾਲ ਤੋ ਵਧਾ ਕੇ 30 ਸਾਲ ਕਰ ਦਿੱਤਾ ਗਿਆ ਹੈ |ਕਨੇਡਾ ਦੀ ਫੈਡਰਲ ਸਰਕਾਰ ਵੱਲੋਂ ਨਵੀਂ ਤਬਦੀਲੀ ਅਨੁਸਾਰ ਇਹ ਦੱਸਣਯੋਗ ਹੈ ਕਿ ਇਸ ਵਕਤ 20 ਫੀਸਦੀ ਤੋਂ ਘੱਟ ਪੇਸ਼ਗੀ ਰਕਮ ਦੇਣ ਵਾਲਿਆਂ ਨੂੰ ਮੌਰਟਗੇਜ ਅਦਾ ਕਰਨ ਦਾ ਕੁੱਲ ਸਮਾਂ 25 ਸਾਲ ਤੱਕ ਹੀ ਮਿਲਦਾ ਹੈ ।ਅਗਲੇ ਕੁਝ ਮਹੀਨਿਆਂ ਵਿੱਚ ਕਨੇਡਾ ਵਿੱਚ ਵਿਆਜ ਦਰਾਂ ਵਿੱਚ ਕਟੌਤੀ ਆਉਣ ਦੀ ਸੰਭਾਵਾਨਾ ਹੈ ।