Headlines

ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਦੀ ਸ਼ਾਨਦਾਰ ਐਪਰੀਸੀਏਸ਼ਨ ਨਾਈਟ

ਬਰੈਂਪਟਨ –  ( ਮ  ਸ  ਧਾਲੀਵਾਲ ) :-ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ, ਵੱਲੋ ਈਰੋਸ ਕਨਵੈਨਸ਼ਨ   ਸੈਂਟਰ  ਮਿਸੀਸਾਗਾ (ਬਰੈਂਪਟਨ) ਵਿਖੇ  , ਕਬੱਡੀ ਕੱਪ ਨੂੰ ਪ੍ਰਮੋਟ ਕਰਨ ਲਈ ਆਯੋਜਿਤ  ਕੀਤੀ ਗਈ, ਸਪਾਂਸਰ ਐਪਰੀਸੀਏਸ਼ਨ ਨਾਈਟ   ਬਹੁਤ ਖੂਬਸੂਰਤ ਅਭੁੱਲ ਯਾਦ ਛੱਡ ਕੇ ਸੰਪੰਨ ਹੋ ਗਈ । ਇਸ ਸ਼ੁਭ ਸਮੇਂ ਪ੍ਰਧਾਨ ਜੁਝਾਰ ਸਿੰਘ ਸ਼ੌਕਰ , ਸਕੱਤਰ ਜਸਵੀਰ ਸਿੰਘ ਢਿੱਲੋ  , ਖਜ਼ਾਨਚੀ ਹਰਜਿੰਦਰ ਸਿੰਘ ਸੰਘੇੜਾ , ਚੇਅਰਮੈਨ ਸੁੱਖੀ ਚੰਦੀ  , ਸ੍ਰ ਜਸਵਿੰਦਰ ਸਿੰਘ ਸ਼ੌਕਰ , ਐਡਵੋਕੇਟ ਅਮਰਜੀਤ ਸਿੰਘ ਸਿੱਧੂ   ,  ਨਵਜੋਤ ਸਿੰਘ ਥਿੰਦ,  ਗੁਰਮੁੱਖ ਸਿੰਘ ਅਟਵਾਲ ਅਤੇ ਸਾਥੀਆ  ਨੇ ਬਾਹਰੋਂ ਆਏ ਸਤਿਕਾਰਯੋਗ  ਮਹਿਮਾਨਾਂ ਨੂੰ  ਜੀਅ ਆਇਆ  ਕਿਹਾ  !   ਮੰਚ ਸੰਚਾਲਕ  ਸ਼ਿੰਦਰ  ਧਾਲੀਵਾਲ  ਵਲੋਂ   ਵਖ ਵਖ ਸਿਆਸੀ ਪਾਰਟੀਆ  ਦੇ  ਚੋਣ ਮੈਦਾਨ ਵਿੱਚ ਆਉਣ  ਵਾਲੇ ਦਿਨਾਂ ਚ ਨਿਤਰਣ  ਵਾਲੇ ਨੇਤਾਵਾਂ  ਦੀ ਭਰਪੂਰ  ਪ੍ਰਸੰਸਾ ਕਰਦੇ ਹੋਏ  , ਉਹਨਾਂ ਨੂੰ ਸਟੇਜ  ਤੇ ਆਪਣੇ-ਆਪ  ਨੂੰ ਲੋਕਾਂ ਵਿੱਚ  ਆਪਣੇ ਪ੍ਰੋਗਰਾਮ  ਤੋਂ ਜਾਣੂ ਕਰਵਾਉਣ  ਦਾ ਸਮਾਂ ਪ੍ਰਦਾਨ  ਕੀਤਾ ।  ਵਖ ਵਖ ਬੁਲਾਰਿਆ  ਨੇ ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ  ਦੇ ਇਸ ਉੱਦਮ  ਦੀ ਭਰਪੂਰ  ਪ੍ਰਸੰਸਾ  ਕੀਤੀ ਅਤੇ ਆਉਣ  ਵਾਲੇ ਸਮੇਂ ਵਿੱਚ  ਕਲੱਬ ਅਤੇ ਹਲਕੇ ਦੇ ਲੋਕਾਂ ਨੂੰ ਹਰ ਤਰਾਂ ਦੇ ਸਹਿਯੋਗ  ਦਿਵਾਇਆ  ।  ਪੰਜਾਬ  ਤੋਂ ਵਿਸੇਸ਼ ਮਹਿਮਾਨ  ਵੱਜੋਂ ਸ਼ਿਰਕਤ ਕਰ  ਰਹੇ ਲਾਇਨ ਡਾਕਟਰ ਮੁਖਤਿਆਰ ਸਿੰਘ ਧਾਲੀਵਾਲ  ਨੇ ਪ੍ਰਬੰਧਕਾਂ ਦੀ ਪ੍ਰਸੰਸਾ  ਕਰਦੇ ਹੋਏ, ਬਰੈਂਪਟਨ  ਦੇ ਸਾਰੇ ਕਲੱਬਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮੈਨੂੰ ਤੁਹਾਡੇ ਉਪਰ ਮਾਣ ਹੈ  ਕਿ ਤੁਸੀਂ ਸਾਰੇ ਵਧਾਈ  ਦੇ ਪਾਤਰ ਹੋ ਕਿ ਜਿਥੇ ਤੁਸੀਂ ਸਖ਼ਤ ਮਿਹਨਤ ਕਰਨ  ਨਾਲ  ਵਿਦੇਸ਼ਾ  ਦੀ ਧਰਤੀ ਉੱਪਰ   ਆਪਣੇ-ਆਪ ਨੂੰ ਸਥਾਪਿਤ ਕਰਨ ਵਿੱਚ ਸਫਲ ਹੋਏ ਹੋ , ਉੱਥੇ  ਪੰਜਾਬ  ਦੀਆ ਖੇਡਾਂ ਅਤੇ ਸਭਿਆਚਾਰ  ਦੀ ਛਾਪ  ਪੂਰੀ ਦੁਨੀਆ ਵਿਚ  ਛੱਡ  ਰਹੇ ਹੋ ! ਸ੍ਰ  ਧਾਲੀਵਾਲ  ਨੇ  ਦੱਸਿਆ  ਕਿ ਸ੍ਰ  ਕੁਲਦੀਪ ਸਿੰਘ ਸਹੋਤਾ ਫੁਗਲਾਣਾ, ਸ੍ਰ ਹਰਜਿੰਦਰ ਸਿੰਘ ਮਰਵਾਹਾ , ਸ੍ਰ ਅਵਤਾਰ ਸਿੰਘ ਬਿੱਲਾ ਥਿਆੜਾ ਜਿੱਥੇ  ਕਨੇਡਾ ਦੀ  ਧਰਤੀ ਉੱਪਰ   ਮਾਂ ਖੇਡ ਕਬੱਡੀ  ਨੂੰ ਪ੍ਰਮੋਟ ਕਰਨ ਲਈ ਯੋਗਦਾਨ ਪਾਉਣ ਲਈ ਮੋਹਰਲੀ ਕਤਾਰ ਵਿੱਚ ਯੋਗਦਾਨ ਪਾ ਰਹੇ ਹਨ, ਉੱਥੇ  ਪੰਜਾਬ  ਦੀ ਧਰਤੀ ਉੱਪਰ  ਆਪਣੇ ਪਿੰਡਾਂ ਫੁਗਲਾਣਾ  , ਅਹਿਰਾਣਾ ਕਲਾ  ਅਤੇ ਸੰਤ  ਬਾਬਾ ਭਾਗ ਸਿੰਘ  ਯੂਨਿਵਰਸਿਟੀ   ਵਿੱਚ  ਵਰਲਡ ਕੱਪ  ਆਯੋਜਿਤ ਕਰਕੇ  ਵੱਡਮੁਲਾ ਯੋਗਦਾਨ  ਪਾ ਰਹੇ ਹਨ  ।  ਇਸੇ ਤਰਾਂ ਬਾਕੀ ਪ੍ਰਬੰਧਕ  ਵੀਰ ਵੀ ਪੰਜਾਬ  ਦੀ ਧਰਤੀ ਨਾਲ ਜੁੜਕੇ  ਖੇਡਾਂ ਨੂੰ ਉਤਸ਼ਾਹਿਤ ਕਰਕੇ ਨੌਜਵਾਨਾਂ ਵਿਚ  ਨਸ਼ਿਆ  ਦੇ ਰੁਝਾਨ  ਨੂੰ ਠੱਲ੍ਹ ਪਾਉਣ ਲਈ  ਵਿਸ਼ੇਸ਼ ਯੋਗਦਾਨ ਪਾਉਣ ਲਈ ਧੰਨਵਾਦ  ਦੇ ਪਾਤਰ ਹਨ  ।  ਪ੍ਰਬੰਧਕ  ਕਮੇਟੀ  ਦੇ ਪ੍ਰਧਾਨ ਜੁਝਾਰ ਸਿੰਘ ਸ਼ੌਕਰ ਅਤੇ ਸਾਥੀਆ  ਨੇ ਦੱਸਿਆ  ਕਿ  ਕਬੱਡੀ  ਫੈਡਰੇਸ਼ਨ ਆਫ ਓਨਟਾਰੀਓ  ਦੇ ਬੈਨਰ ਹੇਠ ,  ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ  , ਇੰਟਰਨੈਸ਼ਨਲ  ਪੰਜਾਬੀ ਸਪੋਰਟਸ ਕਲੱਬ , ਮੈਟਰੋ ਪੰਜਾਬੀ ਸਪੋਰਟਸ ਕਲੱਬ, ਯੰਗ ਸਪੋਰਟਸ ਕਲੱਬ  , ਟੋਰਾਂਟੋ ਪੰਜਾਬੀ ਸਪੋਰਟਸ ਕਲੱਬ  , ਜੀ ਟੀ ਏ ਸਪੋਰਟਸ ਕਲੱਬ  , ਓ  ਕੇ  ਸੀ ਕਲੱਬ  ਵਲੋਂ  ਮਾਂ ਖੇਡ  ਕਬੱਡੀ  ਨੂੰ ਪ੍ਰਮੋਟ ਕਰਨ ਲਈ  ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ  ।  ਕਬੱਡੀ ਵਰਲਡ ਕੱਪ  ਦਾ ਹਰ ਸਾਲ  ਮਿਲਕੇ ਆਯੋਜਨ  ਕੀਤਾ ਜਾਂਦਾ ਹੈ ।  ਸਕੂਲ ਆਫ ਇੰਡੀਅਨ ਫੋਕ ਆਰਟਸ ਐਂਡ ਟਰੇਡੀਸ਼ਨ ਦੇ ਸੰਚਾਲਕ ਸ੍ਰ  ਨਵਾਬ ਸਿੰਘ ਧਾਲੀਵਾਲ  ਵੱਲੋ  ਟਰੇਂਡ ਕੀਤੇ , ਭੰਗੜਾ ਕਲਾਕਰਾਂ  ਨੇ ‘ ਸਿਫਤ  ਕੈਨੇਡਾ ‘ ਦੇ ਬੈਨਰ ਹੇਠ  , ਲੋਕ  ਨਾਚ  ਭੰਗੜਾ ਪੇਸ਼ ਕਰਕੇ , ਸਭ ਦੇ ਮਨ ਮੋਹ ਲਏ  ।  ਪ੍ਰਬੰਧਕਾਂ ਵੱਲੋ, ਆਏ ਹੋਏ  , ਮਹਿਮਾਨਾ  ਦੇ ਸਨਮਾਨ ਵਿੱਚ  ਰਾਤਰੀ  ਭੋਜਨ  ਦਾ ਬਹੁਤ ਸ਼ਾਨਦਾਰ  ਆਯੋਜਨ  ਕੀਤਾ ਗਿਆ  ।   ਇਹ  ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ  ਦੀ ਸਪਾਂਸਰ ਐਪਰੀਸੀਏਸ਼ਨ ਨਾਈਟ  ਅਭੁੱਲ ਯਾਦ ਛੱਡਦੇ ਹੋਏ  ਸੰਪੰਨ ਹੋ ਗਈ  !

ਫੋਟੋ ਕੈਪਸ਼ਨ  :-  ਸ੍ਰ ਹਰਜਿੰਦਰ ਸਿੰਘ ਸੰਘੇੜਾ, ਲਾਇਨ ਡਾ ਮੁਖਤਿਆਰ ਸਿੰਘ ਧਾਲੀਵਾਲ, ਐਡਵੋਕੇਟ ਅਮਰਜੀਤ ਸਿੰਘ ਸਿੱਧੂ ,ਸ੍ਰ ਜਸਵਿੰਦਰ ਸਿੰਘ ਸ਼ੌਕਰ, ਸਪਾਂਸਰ ਐਪਰੀਸੀਏਸ਼ਨ ਨਾਈਟ ਵਿੱਚ ਸ਼ਿਰਕਤ ਕਰਦੇ ਹੋਏ  , ਸਿਫਤ ਕੈਨੇਡਾ ਕਲੱਬ  ਦੇ ਭੰਗੜਾ ਕਲਾਕਾਰ  ।