Headlines

ਐਬਸਫੋਰਡ ਵਿਖੇ ਪੰਜਾਬ ਇੰਸੋਰੈਂਸ ਦੀ ਨਵੀਂ ਲੋਕੇਸ਼ਨ ਦਾ ਉਦਘਾਟਨ

ਐਬਸਫੋਰਡ ( ਦੇ ਪ੍ਰ ਬਿ)- ਬੀਤੇ ਦਿਨੀਂ  ਪੰਜਾਬ ਇੰਸੋਰੈਂਸ ਇੰਕ ਵਲੋਂ ਐਬਸਫੋਰਡ ਵਿਖੇ ਨਵੀਂ ਲੋਕੇਸ਼ਨ ਦੀ ਸ਼ਾਨਦਾਰ ਗਰੈਂਡ ਓਪਨਿੰਗ ਕੀਤੀ ਗਈ। ਇਸ ਮੌਕੇ ਐਬਸਫੋਰਡ ਬਰਾਂਚ ਮੈਨੇਜਰ ਸ੍ਰੀ ਬਰਿੰਦਰ ਗਿੱਲ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਪੰਜਾਬ ਇੰਸੋਰੈਂਸ ਦੇ ਪ੍ਰੈਜੀਡੈਂਟ ਅਪ੍ਰੇਸ਼ਨ ਸ੍ਰੀ ਸੰਦੀਪ ਅਹੂਜਾ, ਸੀਈਓ ਸ਼ੇਰਜੰਗ ਸਿੰਘ ਰਾਣਾ, ਮਾਰਕੀਟਿੰਗ ਮੈਨੇਜਰ ਹਰਪ੍ਰੀਤ ਰਾਣਾ, ਬਲਦੇਵ ਅਹੂਜਾ ਨੇ ਨਵੀਂ ਲੋਕੇਸ਼ਨ ਲਈ ਬਰਾਂਚ ਮੈਨੇਜਰ ਬਰਿੰਦਰ ਗਿੱਲ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਰੇਡੀਓ ਸ਼ੇਰੇ ਪੰਜਾਬ ਵਲੋਂ ਕੀਤੇ ਗਏ ਲਾਈਵ  ਪ੍ਰੋਗਰਾਮ ਦੌਰਾਨ ਸਰੋਤਿਆਂ ਨੂੰ ਇੰਸੋਰੈਂਸ ਪਾਲਸੀਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ । ਆਏ ਮਹਿਮਾਨਾਂ ਲਈ ਚਾਹ, ਕੌਫੀ ਅਤੇ ਲਜੀਜ਼ ਸਨੈਕਸ ਦਾ ਪ੍ਰਬੰਧ ਕੀਤਾ ਗਿਆ ਸੀ।