ਵਿੰਨੀਪੈਗ ( ਸ਼ਰਮਾ)- ਬੀਤੇ ਦਿਨੀਂ ਵਿੰਨੀਪੈਗ ਦੀ ਹਿੰਦੂ ਕਮਿਊਨਿਟੀ ਵਲੋਂ ਨਵਰਾਤਰੀ ਦੇ ਸ਼ੁਭ ਮੌਕੇ ਤੇ ਮਾਤਾ ਦਾ ਦੂਸਰਾ ਸਲਾਨਾ ਜਾਗਰਣ ਪੰਜਾਬ ਕਲਚਰ ਸੈਂਟਰ ਵਿਖੇ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਗਿਆ। ਲਗਪਗ 1500 ਤੋਂ ਉਪਰ ਲੋਕਾਂ ਨੇ ਜਾਗਰਣ ਵਿਚ ਸ਼ਮੂਲੀਅਤ ਕਰਦਿਆਂ ਦੇਵੀ ਮਾਤਾ ਦੇ ਗੁਣਗਾਨ ਕੀਤੇ ਤੇ ਭਜਨ ਗਾਏ। ਇਸ ਮੌਕੇ ਐਮ ਐਲ ਏ ਦਿਲਜੀਤ ਬਰਾੜ, ਐਮ ਐਲ ਏ ਡੇਡੀ ਦੇਵਗਨ ਤੋਂ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਹਾਜ਼ਰੀ ਭਰੀ ਤੇ ਦੇਵੀ ਮਾਤਾ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਮੌਕੇ ਲੰਗਰ ਦੇ ਭੰਡਾਰੇ ਵਰਤਾਏ ਗਏ ਤੇ ਸਾਰੀ ਰਾਤ ਚਾਹ ਤੇ ਸਨੈਕਸ ਵੀ ਚਲਦੇ ਰਹੇ।