Headlines

ਵਿੰਨੀਪੈਗ ਵਿਚ ਤੀਆਂ ਦਾ ਮੇਲਾ 19 ਮਈ

ਵਿੰਨੀਪੈਗ ( ਸ਼ਰਮਾ)-ਵਿੰਨੀਪੈਗ ਵਿਚ ਪੰਜਾਬੀ ਮੁਟਿਆਰਾਂ ਦਾ ਮੇਲਾ ਰੌਣਕ ਤੀਆਂ ਦੀ ਮਿਤੀ 19 ਮਈ ਨੂੰ 434 ਐਡਸਮ ਡਰਾਈਵ ਵਿੰਨੀਪੈਗ ਵਿਖੇ ਦੁਪਹਿਰ 1 ਵਜੇ ਤੋਂ ਸ਼ਾਮ 7 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਵਿਚ  ਉਘੀ ਪੰਜਾਬੀ ਗਾਇਕਾ ਸ਼ਿਪਰਾ ਗੋਇਲ ਤੇ ਪ੍ਰਸਿੱਧ ਕਲਾਕਾਰ ਹੈਪੀ ਰਾਏਕੋਟੀ ਪੁੱਜ ਰਹੇ ਹਨ। ਮੇਲੇ ਦੌਰਾਨ ਗਿੱਧਾ, ਸੰਗੀਤਕ ਪ੍ਰੋਗਰਾਮ, ਫੂਡ ਸਟਾਲ ਅਤੇ ਮਨੋਰੰਜਨ ਦੇ ਹੋਰ ਪ੍ਰਬੰਧ ਹੋਣਗੇ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 204-914-3232 ਤੇ ਸੰਪਰਕ ਕੀਤਾ ਜਾ ਸਕਦਾ ਹੈ।