ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਰੰਧਾਵਾ ਨੇ ਸਿਰੋਪਾਓ ਭੇਟ ਕੀਤਾ-
ਅੰਮ੍ਰਿਤਸਰ-ਖਾਲਸਾ ਕਾਲਜ ਅੰਮ੍ਰਿਤਸਰ ਦੇ ‘ਪੰਜਾਬੀ ਵਿਭਾਗ ‘ਚ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਅ ਰਹੇ ਡਾ. ਭੁਪਿੰਦਰ ਸਿੰਘ ਜੌਲੀ, ਸਵ: ਪ੍ਰੋ: ਜਤਿੰਦਰਪਾਲ ਸਿੰਘ ਜੌਲੀ ਦੇ ਮਾਤਾ, ਸਵ: ਜੋਗਿੰਦਰ ਸਿੰਘ ਮਲਹੋਤਰਾ ਦੀ ਸੁਪੱਤਨੀ, ਪ੍ਰਿੰਸੀਪਲ ਮਨਦੀਪ ਕੌਰ ਅਤੇ ਜਗਜੀਤ ਕੌਰ ਜੌਲੀ ਦਾ ਸੱਸ ਮਾਂ ਮਾਤਾ ਅੰਮ੍ਰਿਤ ਕੌਰ ਦੀ ਅੰਤਿਮ ਅਰਦਾਸ ਬਾਬਾ ਸੇਵਾ ਸਿੰਘ ਹਾਲ ਨੇੜੇ ਸੁਲਤਾਨਵਿੰਡ ਰੋਡ ਵਿਖੇ ਹੋਈ । ਪਰਿਵਾਰ ਵਲੋਂ ਮਾਤਾ ਜੀ ਦੀ ਰੂਹ ਦੇ ਕਲਿਆਣ ਹਿੱਤ ਗ੍ਰਹਿ ਵਿਖੇ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਅੰਤਿਮ ਅਰਦਾਸ ‘ਤੇ ਸਰਧਾਂਜਲੀ ਸਮਾਗਮ ਬਾਬਾ ਸੇਵਾ ਸਿੰਘ ਹਾਲ ਵਿਖੇ ਕਰਵਾਇਆ ਗਿਆ । ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜੂਰੀ ਰਾਗੀ ਭਾਈ ਨਰਿੰਦਰ ਸਿੰਘ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ । ਸ਼ਰਧਾਜਲੀ ਭੇਟ ਕਰਦਿਆਂ ਭਾਈ ਘਨਈਆ ਮਿਸ਼ਨ ਸੁਸਾਇਟੀ ਦੇ ਬੁਲਾਰੇ ਨੇ ਮਾਤਾ ਜੀ ਦੇ ਜੀਵਨ ਵਿੱਚ ਕੀਤੇ ਲੋਕ ਭਲਾਈ ਦੇ ਕਾਰਜਾਂ ‘ਤੇ ਵਿਸਥਾਰ ਨਾਲ ਚਾਨਣਾ ਪਾਇਆ । ਡਾ. ਭੁਪਿੰਦਰ ਸਿੰਘ ਜੌਲੀ ਨੂੰ ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ (ਮੁੱਖੀ ਸੰਪਰਦਾ ਬਾਬਾ ਬੁੱਢਾ ਵੰਸ਼ਜ ਗੁਰੂ ਕੇ ਹਾਲੀ ਰੰਧਾਵੇ, ਗੁਰੂ ਕੀ ਵਡਾਲੀ-ਛੇਹਰਟਾ) ਅਤੇ ਗੁ: ਸਾਹਿਬ ਦੇ ਪ੍ਰਬੰਧਕਾਂ ਵਲੋਂ ਗੁਰੂ ਜੀ ਦੀ ਬਖਸ਼ਿਸ ਸਿਰੋਪਾਓ ਦਿੱਤਾ ਗਿਆ । ਇਸ ਮੌਕੇ ਰਿਸ਼ਤੇਦਾਰਾਂ ਤੋਂ ਇਲਾਵਾ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਬੰਧਕਾਂ, ਮੌਜੂਦਾ ਅਤੇ ਸਾਬਕਾ ਪ੍ਰੋਫੈਸਰਾਂ, ਡੀਏਵੀ ਕਾਲਜ ਦੇ ਪ੍ਰੋਫੈਸਰਾਂ ਅਤੇ ਅੰਮ੍ਰਿਤਸਰ ਵਿੱਚ ਉਚ ਅਹੁਦਿਆਂ ‘ਤੇ ਸੇਵਾਵਾਂ ਨਿਭਾਅ ਰਹੇ ਅਤੇ ਨਿਭਾਅ ਚੁੱਕੇ ਅਫਸਰਾਂ ਨੇ ਅੰਤਿਮ ਅਰਦਾਸ ਵਿੱਚ ਹਾਜਰੀਆਂ ਭਰੀਆਂ ਜਿਨ੍ਹਾਂ ‘ਚ ਪ੍ਰੋ: ਬਲਜਿੰਦਰ ਸਿੰਘ, ਪ੍ਰੋ: ਦਵਿੰਦਰ ਸਿੰਘ, ਪ੍ਰੋ: ਆਤਮ ਸਿੰਘ ਰੰਧਾਵਾ, ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ, ਡਾ: ਹੀਰਾ ਸਿੰਘ, ਡਾ: ਕੁਲਦੀਪ ਸਿੰਘ ਢਿਲੋਂ, ਭੁਪਿੰਦਰ ਸਿੰਘ ਸੰਧੂ, ਤਜਿੰਦਰ ਸਿੰਘ ਰਾਜਾ, ਡਾ. ਚਰਨਜੀਤ ਸਿੰਘ ਗੁਮਟਾਲਾ, ਈਓ ਮਨਮੋਹਨ ਸਿੰਘ, ਸਤਿੰਦਰਪਾਲ ਸਿੰਘ (ਸਾਬਕਾ ਡੀ ਈ ਓ), ਦੀਪ ਦਵਿੰਦਰ ਸਿੰਘ, ਕਸ਼ਮੀਰ ਸਿੰਘ ਖਿਆਲਾ, ਡਾ. ਗੁਰਮੀਤ ਸਿੰਘ ਹੁੰਦਲ, ਪ੍ਰੋ: ਪਰਮਜੀਤ ਸਿੰਘ ਰੰਧਾਵਾ, ਪ੍ਰੋ: ਸਰਦਾਰਾ ਸਿੰਘ ਵੇਰਕਾ, ਪ੍ਰੋ: ਇੰਦਰਾ, ਪ੍ਰੋ: ਦਲੀਪ ਸਿੰਘ, ਜਗਤਾਰ ਸਿੰਘ ਲਾਂਬਾ ਅਤੇ ਜੇਈ ਸੁਰਿੰਦਰ ਸਿੰਘ ਦੁਸ਼ਾਂਝ ਆਦਿ ਪ੍ਰਮੁਖ ਸਨ ।