Headlines

ਸਰੀ ਸਿਟੀ ਕੌਂਸਲ ਵਲੋਂ ਪ੍ਰਾਪਰਟੀ ਟੈਕਸ ਵਿਚ 6% ਵਾਧਾ

ਸਰੀ ( ਦੇ ਪ੍ਰ ਬਿ)- ਸਰੀ ਸਿਟੀ ਕੌਂਸਲ ਨੇ ਬੀਤੇ ਦਿਨ 2024 ਦੇ ਬਜਟ ਦੀ ਤੀਜੀ-ਪੜ੍ਹਨ ਦੀ ਪ੍ਰਵਾਨਗੀ ਦਿੰਦਿਆਂ ਪ੍ਰਾਪਰਟੀ ਟੈਕਸ ਵਿੱਚ ਛੇ ਪ੍ਰਤੀਸ਼ਤ ਵਾਧਾ, ਸੜਕਾਂ ਅਤੇ ਟੈਕਸ ਵਸੂਲੀ ਵਿੱਚ ਇੱਕ ਪ੍ਰਤੀਸ਼ਤ ਵਾਧਾ ਅਤੇ ਸੈਕੰਡਰੀ ਸੂਟ ਫੀਸ ਵਿੱਚ ਵਾਧਾ ਕਰ ਦਿੱਤਾ ਹੈ।
ਸਰੀ ਦੀ ਮੇਅਰ ਬਰੈਂਡਾ ਲੌਕ ਨੇ ਇਸਨੂੰ  ਸ਼ਾਨਦਾਰ ਬਜਟ ਕਿਹਾ ਹੈ। ਉਸ ਦੀ ਅਗਵਾਈ ਵਾਲੀ ਸਰੀ ਕਨੈਕਟ ਦੇ ਪੰਜਾਂ ਕੌਂਸਲਰਾਂ ਪਰਦੀਪ ਕੂਨਰ, ਹੈਰੀ ਬੈਂਸ, ਰੌਬ ਸਟੱਟ ਅਤੇ ਗੋਰਡਨ ਹੈਪਨਰ ਅਤੇ ਮੇਅਰ ਨੇ ਹਾਂ ਵਿੱਚ ਵੋਟ ਦਿੱਤੀ।
ਸਰੀ ਫਸਟ ਕੌਂਸਲਰ ਲਿੰਡਾ ਐਨੀਸ ਅਤੇ ਮਾਈਕ ਬੋਸ, ਅਤੇ ਸੇਫ ਸਰੀ ਕੋਲੀਸ਼ਨ ਕੌਂਸਲਰ ਡੱਗ ਐਲਫੋਰਡ ਅਤੇ ਮਨਦੀਪ ਨਾਗਰਾ ਨੇ ਨਾਂਹ ਵਿੱਚ ਵੋਟ ਪਾਈ।