Headlines

ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋ ਬੱਚਿਆਂ ਦੇ ਸਾਲਾਨਾ ਸਮਾਗਮ ਦਾ ਪੋਸਟਰ ਜਾਰੀ

ਵਾਈਟਹੌਰਨ ਕਮਿਊਨਿਟੀ ਹਾਲ ਵਿੱਚ 29 ਜੂਨ  ਨੂੰ ਹੋਵੇਗਾ ਸਮਾਗਮ-

ਕੈਲਗਰੀ (ਦਲਵੀਰ ਜੱਲੋਵਾਲੀਆ )-ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਹੀਨਾਵਾਰ ਮੀਟਿੰਗ 20 ਅਪ੍ਰੈਲ 2024 ਦਿਨ ਸ਼ਨਿਚਰਵਾਰ ਨੂੰ ਕੋਸੋ ਦੇ ਹਾਲ ਵਿੱਚ ਹੋਈ ਵਿਸਾਖੀ ਤੇ ਖਾਲਸੇ ਦੇ ਜਨਮ ਦਿਨ ਦੀਆਂ ਵਧਾਈਆਂ ਦੇਣ ਤੋਂ ਬਾਅਦ ਜਲਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ । ਮੰਗਲ ਚੱਠਾ ਨੇ ਸਟੇਜ ਸੰਚਾਲਨ ਕਰਦਿਆਂ ਸਭਾ ਦੇ ਪ੍ਰਧਾਨ ਬਲਵੀਰ ਗੋਰਾ, ਸੁਖਵਿੰਦਰ ਸਿੰਘ ਤੂਰ ਅਤੇ ਹੈਡ ਮਾਸਟਰ ਬਲਜੀਤ ਸਿੰਘ ਰੌਣੀ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਦਾ ਸੱਦਾ ਦਿੱਤਾ ।
ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਇਸ ਮੀਟਿੰਗ ਦਾ ਆਗਾਜ਼ ਇੱਕ ਸ਼ੇਅਰ ਸੁਣਾ ਕੇ ਕੀਤਾ ਗਿਆ ਜਿਸ ਦੇ ਬੋਲ ਸਨ-
ਕਲਗੀ ਵਾਲੇ ਦੀ ਜੀਭ ਨਾਲ ਸਿਫਤ ਕਰਨੀ,
ਹੈ ਅੰਬਰੋਂ ਤੋੜਨਾ ਤਾਰਿਆਂ ਨੂੰ ।
ਉਹਨੇ ਬਾਦਸ਼ਾਹ ਦੇ ਸਾਵੇ ਕਰ ਦਿੱਤਾ,
ਨਾਈਆ ਝਿਉਰਾ ਤੇ ਛੀਬਿਆਂ ਸਾਰਿਆਂ ਨੂੰ ।
ਉਸ ਤੋਂ ਬਾਅਦ ਤਰਲੋਚਨ ਸਿੰਘ ਸੈਹਬੀਂ ਨੇ “ਪੀ ਕੇ ਅੰਮ੍ਰਿਤ ਖੰਡੇ ਬਾਟੇ ਦਾ , ਟਾਕਰਾ ਜ਼ੁਲਮ ਦਾ ਕਰਨ ਲਈ ਤਿਆਰ “ ਗੀਤ ਬਹੁਤ ਗਰਜਵੀਂ ਆਵਾਜ਼ ਵਿੱਚ ਸੁਣਾਇਆ ਫਿਰ ਵਾਰੀ ਆਈ ਸੁਖਵਿੰਦਰ ਸਿੰਘ ਤੂਰ ਦੀ ਜਿਨਾਂ ਨੇ ਸਿੱਖ ਤੋਂ ਗੁਰਾਂ ਨੇ ਐਸਾ ਸਿੰਘ ਘੜਿਆ , ਜਾਪਦਾ ਨਿਆਰਾ ਏ  ਗੀਤ ਗਾ ਕੇ ਸਭ ਨੂੰ ਕੀਲ ਲਿਆ ਇਸ ਮਗਰੋਂ ਸੁਭੇਦੂ ਸ਼ਰਮਾ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਨਣ ਦਾ ਸੀਨ ਪੇਸ਼ ਕੀਤਾ ਅਤੇ ਲਖਵਿੰਦਰ ਲੱਕੀ ਨੇ “ਜਿੰਦਾ ਨਿੱਕੀਆਂ ਸੀ ਦੋ , ਗਈਆਂ ਨੀਹਾਂ “ਚ ਖਲੋ ।ਗਾ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਇਸ ਦੇ ਨਾਲ ਹੀ ਦਲਜੀਤ ਸੰਧੂ ਨੇ ਰਾਜ ਬਰਾੜ ਦਾ ਗੀਤ ਖੇਤਾਂ ਦੇ ਜਾਏ ਹਾਂ ਪਿੰਡਾਂ ਤੋਂ ਆਏ ਹਾਂ ਗਾ ਕੇ ਕਿਸਾਨੀ ਦੀ ਗੱਲ ਕੀਤੀ ਉਪਰੰਤ ਬਲਜੀਤ ਸਿੰਘ ਰੋਣੀ ਨੇ ਪੰਜਾਬੀ ਵਿਰਸੇ ਤੇ ਕਵਿਤਾ ਅਤੇ ਬੱਚੀ ਇਕਮਨ ਔਜਲਾ ਨੇ ਊੜਾ ਐੜਾ ਸੁਣਾ ਕੇ ਸਭ ਦਾ ਮਨ ਮੋਹ ਲਿਆ ।ਇਸ ਮਗਰੋਂ ਬੱਚਿਆਂ ਦੇ ਸਲਾਨਾ ਸਮਾਗਮ ਦਾ ਪੋਸਟਰ ਕਾਰਜਕਾਰੀ ਮੈਂਬਰਾਂ ਤੇ ਬੱਚਿਆਂ ਵੱਲੋਂ ਤਾੜੀਆਂ ਦੀ ਗੂੰਜ ਵਿੱਚ ਰਿਲੀਜ਼ ਕੀਤਾ ਗਿਆ ਬਲਜਿੰਦਰ ਸੰਘਾ ਨੇ ਸਮਾਗਮ ਦੇ ਇਤਿਹਾਸ ਬਾਰੇ ਅਤੇ ਬਲਵੀਰ ਗੋਰਾ ਨੇ ਆਉਣ ਵਾਲੇ ਸਮਾਗਮ ਬਾਰੇ ਜਾਣਕਾਰੀ ਦਿੱਤੀ ਉਹਨਾਂ ਆਖਿਆ ਕਿ ਇਹ ਸਮਾਗਮ 29 ਜੂਨ ਨੂੰ ਵਾਈਟਹੌਰਨ ਕਮਿਊਨਿਟੀ ਹਾਲ ਵਿੱਚ ਦੁਪਹਿਰ 1 ਵਜੇ ਤੋਂ 4 ਵਜੇ ਤੱਕ ਕੀਤਾ ਜਾਵੇਗਾ ।
ਚਾਹ ਦੀ ਬਰੇਕ ਤੋਂ ਬਾਅਦ ਦਵਿੰਦਰ  ਮਲਹਾਂਸ ਨੇ “ਮਿਲੀਆਂ  ਸੀ ਰੂਹਾਂ ਸੱਚੀਆਂ ,ਈਗੋ ਨੇ ਤੋੜੀਆਂ ,ਜ਼ੋਰਾਵਰ ਬਾਂਸਲ ਨੇ ਮੁਹੱਬਤ ਵਾਲੀ ਕਵਿਤਾ ਅਤੇ ਸੁਖਜੀਤ ਸਿਮਰਨ ਨੇ ਜਿਉਣ ਲਈ ਸਕੂਨ ਚਾਹੀਦਾ ਰਚਨਾਵਾਂ ਨਾਲ ਹਾਜ਼ਰੀ ਲਗਵਾਈ ।ਰਚਨਾਵਾਂ ਦੇ ਹੋਰ ਦੌਰ ਵਿੱਚ ਦਰਸ਼ਨ ਜਟਾਣਾ ਰਾਜੂ ਨੱਥੂਵਾਲੀਆ ,ਤੇਜਾ ਸਿੰਘ ਪ੍ਰੇਮੀ ,ਪਾਰਸ ,ਤਲਵਿੰਦਰ ਟੋਨੀ ,ਰਾਕੇਸ਼ ਗੌਤਮ ਅਤੇ ਪਰਮਜੀਤ ਸਿੰਘ ਭੰਗੂ ਨੇ ਭਾਗ ਲਿਆ ਇਸ ਮੌਕੇ ਹਰਜਿੰਦਰ ਸਿੰਘ ਜੌਹਲ ਹਰਜਿੰਦਰ ਸਿੰਘ ਗਰੇਵਾਲ ,ਰਣਜੀਤ ਸਿੰਘ  ,ਹਰਬੰਸ ਸਿੰਘ  ਸੈਹਬੀਂ ਅਤੇ ਗੁਰਬਚਨ ਸਿੰਘ ਚੀਮਾ ਹਾਜ਼ਰ ਸਨ ਤਸਵੀਰਾਂ ਦੀ ਡਿਊਟੀ ਤਲਵਿੰਦਰ ਸਿੰਘ ਟੋਨੀ ਵੱਲੋਂ ਬਾਖੂਬੀ ਨਿਭਾਈ ਗਈ ਸਭ ਦਾ ਧੰਨਵਾਦ ਕਰਦਿਆਂ ਸਭਾ ਦੇ ਪ੍ਰਧਾਨ ਬਲਵੀਰ ਗੋਰਾ ਜੀ ਨੇ ਆਏ ਹੋਏ ਹਾਜ਼ਰੀਨ ਅਤੇ ਹੋਰਾਂ ਨੂੰ 18 ਮਈ 2024 ਨੂੰ ਅਗਲੀ ਮੀਟਿੰਗ ਵਿੱਚ ਆਉਣ ਦਾ ਸੱਦਾ ਦਿੱਤਾ ।