Headlines

ਸਰੀ ਪੁਲਿਸ ਟਰਾਂਜੀਸ਼ਨ ਤੇ 750 ਮਿਲੀਅਨ ਡਾਲਰ ਦਾ ਵਾਧੂ ਖਰਚਾ-ਰਿਪੋਰਟ ਵਿਚ ਖੁਲਾਸਾ

ਸਰਕਾਰੀ ਰਿਪਰੋਟ ਤੇ ਮੇਅਰ ਬਰੈਂਡਾ ਨੇ ਜਵਾਬਦੇਹੀ ਮੰਗੀ-

ਸਰੀ ( ਦੇ ਪ੍ਰ ਬਿ)-ਸਰੀ ਦੀ ਮੇਅਰ ਬਰੈਂਡਾ ਲੌਕ ਨੇ ਬੀ ਸੀ ਸਰਕਾਰ ਵਲੋਂ ਸਰੀ ਨਿਵਾਸੀਆਂ ਤੇ ਜਬਰੀ ਸਰੀ ਪੁਲਿਸ ਦਾ ਭਾਰੀ ਖਰਚਾ ਥੋਪੇ ਜਾਣ ਲਈ ਜਵਾਬਦੇਹੀ ਮੰਗੀ ਹੈ। ਉਹਨਾਂ ਇਥੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ  ਸਰਕਾਰ ਨੇ ਸਰੀ ਪੁਲਿਸ ਸੇਵਾ ਤਬਦੀਲੀ ਨਾਲ ਸਬੰਧਤ ਖਰਚਿਆਂ ਬਾਰੇ ਇੱਕ ਸੂਬਾਈ ਰਿਪੋਰਟ ਦਾ ਸੱਚ ਲੋਕਾਂ ਤੋ ਛੁਪਾਇਆ ਹੈ।
“ਇਹ ਰਿਪੋਰਟ ਪੁਸ਼ਟੀ ਕਰਦੀ ਹੈ ਕਿ ਸੂਬਾ ਸਰਕਾਰ ਸਰੀ ਦੇ ਟੈਕਸਦਾਤਾਵਾਂ ਤੋਂ  ਭਾਰੀ ਭਰਕਮ ਖਰਚਿਆਂ ਦੀ ਅਸਲੀਅਤ ਲੁਕਾ ਰਹੀ ਹੈ।
ਇਹ  ਰਿਪੋਰਟ ਜੋ ਸੂਬਾਈ ਸਰਕਾਰ ਵਲੋਂ ਡੈਲੋਇਟ ਫਰਮ ਤੋਂ ਤਿਆਰ ਕਰਵਾਈ ਗਈ ਹੈ ਵਿਚ  ਦਰਸਾਏ ਗਏ ਤਿੰਨ ਵੱਖ-ਵੱਖ ਦ੍ਰਿਸ਼ਾਂ ਲਈ ਇੱਕ ਲਾਗਤ ਵਿਸ਼ਲੇਸ਼ਣ ਹੈ: ਆਰ ਸੀ ਐਮ ਪੀ ਦੇ 734 ਅਫਸਰਾਂ ਨੂੰ ਬਰਕਰਾਰ ਰੱਖਣਾ, ਦੂਸਰਾ ਓਨੇ ਹੀ ਅਫਸਰਾਂ ਦੇ ਨਾਲ ਸਰੀ ਪੁਲਿਸ  ਵਿੱਚ ਤਬਦੀਲ ਕਰਨਾ, ਜਾਂ 900 ਅਫਸਰਾਂ ਦੇ ਨਾਲ ਸਰੀ ਪੁਲਿਸ ਦੀ ਟਰਾਂਜੀਸ਼ਨ।
ਮੇਅਰ ਲੌਕ ਨੇ ਕਿਹਾ ਕਿ ਡੇਲੋਇਟ ਦੀ ਰਿਪੋਰਟ 10 ਸਾਲਾਂ ਦੀ ਮਿਆਦ ਵਿੱਚ ਆਰ ਸੀ ਐਮ ਪੀ ਨਾਲ ਜੁੜੇ ਰਹਿਣ ਨਾਲੋਂ $750 ਮਿਲੀਅਨ ਡਾਲਰ ਦੀ ਤਬਦੀਲੀ ਦੀ ਲਾਗਤ ਦਰਸਾਉਂਦੀ ਹੈ। ਭਾਵੇਂਕਿ
ਰਿਪੋਰਟ ਸਿੱਧੇ ਤੌਰ ‘ਤੇ 750-ਮਿਲੀਅਨ ਡਾਲਰ ਦੀ ਲਾਗਤ ਦੇ ਅੰਤਰ ਦਾ ਹਵਾਲਾ ਨਹੀਂ ਦਿੰਦੀ, ਪਰ ਕਿਹਾ ਗਿਆ ਹੈ ਕਿ  ਪ੍ਰਤੀ ਸਾਲ 75 ਮਿਲੀਅਨ ਡਾਲਰ ਦਾ ਵਾਧੂ ਖਰਚਾ ਆਵੇਗਾ ਜੋ ਕਿ ਦਸ ਸਾਲਾਂ ਵਿਚ 750 ਮਿਲੀਅਨ ਡਾਲਰ ਬਣਦਾ ਹੈ।