Headlines

ਖਾਲਸਾ ਕਰੈਡਿਟ ਯੂਨੀਅਨ ਦੇ ਡਾਇਰੈਕਟਰਾਂ ਦੀ ਚੋਣ-ਪੰਥਕ ਸਲੇਟ ਨੂੰ ਬੇਮਿਸਾਲ ਸਮਰਥਨ

ਵੋਟਾਂ 28 ਅਪ੍ਰੈਲ ਨੂੰ-

ਐਬਸਫੋਰਡ ( ਧਾਲੀਵਾਲ)-ਖਾਲਸਾ ਕ੍ਰੈਡਿਟ ਯੂਨੀਅਨ ਦੇ ਡਾਇਰੈਕਟਰਾਂ ਦੀ ਚੋਣ ਵਿੱਚ ਸਰਬ ਸਾਂਝੀ ‘ਟਾਈਮ ਫਾਰ ਚੇਂਜ’ ਵਾਲੀ ਪੰਥਕ ਸਲੇਟ ਦੀ ਜਿੱਤ ਯਕੀਨੀ ਨਜ਼ਰ ਆ ਰਹੀ ਹੈ। ਇਸ ਸਬੰਧ ਵਿੱਚ ਐਬਟਸਫੋਰਡ ਦੇ ਗਿਆਨ ਬੈਂਕੁਟ ਹਾਲ ਵਿੱਚ ਭਾਰੀ ਇਕੱਠ ਵਿੱਚ, ਵੱਖ-ਵੱਖ ਸੰਸਥਾਵਾਂ ਨੇ ਪੁਰਜ਼ੋਰ ਸਮਰਥਨ ਕਰਦਿਆਂ ਹੋਇਆਂ, ਮੌਜੂਦਾ ਕਾਬਜ ਇੱਕ ਪਾਸੜ ਧੜੇ ਤੋਂ ਬੈਂਕ ਨੂੰ ਮੁਕਤ ਕਰਵਾਉਣ ਲਈ ਜ਼ੋਰਦਾਰ ਹੁੰਗਾਰਾ ਦਿੱਤਾ। ਗਿਆਨ ਬੈਂਕੁਟ ਹਾਲ ਵਿੱਚ ਹੋਏ ਇਕੱਠ ਮੌਕੇ ਪੰਥਕ ਸਲੇਟ ਦੇ ਉਮੀਦਵਾਰਾਂ ਬੀਬੀ ਮਹਿੰਦਰ ਕੌਰ ਗਿੱਲ, ਭਾਈ ਮਨਜੀਤ ਸਿੰਘ ਮਿਨਹਾਸ, ਭਾਈ ਮਨਮੋਹਣ ਸਿੰਘ ਸਮਰਾ ਅਤੇ ਭਾਈ ਸਤਵੰਤ ਸਿੰਘ ਸੰਧੂ ਨੂੰ ਸਹਿਯੋਗ ਦੇਣ ਲਈ ਜਿੰਨਾਂ ਬੁਲਾਰਿਆਂ ਨੇ ਵਿਚਾਰ ਸਾਂਝੇ ਕੀਤੇ, ਉਹਨਾਂ ਵਿੱਚ ਖਾਲਸਾ ਦੀਵਾਨ ਸੁਸਾਇਟੀ ਸਾਊਥ ਫਰੇਜ਼ਰ ਵੇਅ ਤੋਂ ਭਾਈ ਸੋਹਣ ਸਿੰਘ ਪੰਧੇਰ, ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ ਤੋਂ ਭਾਈ ਮਨਜੀਤ ਸਿੰਘ ਗਰੇਵਾਲ, ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੋਸਾਇਟੀ ਤੋਂ ਭਾਈ ਰਣਜੀਤ ਸਿੰਘ ਖਾਲਸਾ, ਫਿਊਨਰਲ ਹੋਮ ਕਮੇਟੀ ਤੋਂ ਭਾਈ ਬਲਜਿੰਦਰ ਸਿੰਘ ਬੈਂਸ ਤੋਂ ਇਲਾਵਾ ਸਥਾਨਕ ਮੰਦਰ ਸੰਸਥਾ ਅਤੇ ਭਾਈ ਬਾਜ ਸਿੰਘ ਜੱਸਲ ਸਮੇਤ ਮੀਡੀਆ ਸ਼ਖਸੀਅਤਾਂ ਤੇ ਵੱਖ-ਵੱਖ ਹੋਰਨਾਂ ਜਥੇਬੰਦੀਆਂ ਨੇ ਭਰਪੂਰ ਸਹਿਯੋਗ ਦੇਣ ਲਈ ਉਤਸ਼ਾਹ ਦਿਖਾਇਆ। ਜ਼ਿਕਰਯੋਗ ਹੈ ਕਿ ਖਾਲਸਾ ਕਰੈਡਿਟ ਯੂਨੀਅਨ ਦੀਆਂ ਚਾਰ ਡਾਇਰੈਕਟਰਾਂ ਦੇ ਅਹੁਦਿਆਂ ਲਈ ਚੋਣਾਂ 28 ਅਪ੍ਰੈਲ ਨੂੰ ਹੋਣੀਆਂ ਹਨ। 4 ਅਹੁਦੇਦਾਰਾਂ ਵਜੋਂ ਚੋਣਾਂ ਵਿੱਚ ਪੰਥਕ ਸਰਬ ਸਾਂਝੀ ਸਲੇਟ ‘ਟਾਈਮ ਫਾਰ ਚੇਂਜ’ ਦੇ ਉਮੀਦਵਾਰ ਮੈਦਾਨ ਵਿੱਚ ਹਨ। ਕੈਨੇਡਾ ਵਿੱਚ ਸਿੱਖ ਕੌਮ ਦੀ ਬੈਕਿੰਗ ਖੇਤਰ ਵਿੱਚ ਨੁਮਾਂਇੰਦਗੀ ਕਰ ਰਹੀ ਬੈਂਕ ਖਾਲਸਾ ਕਰੈਡਿਟ ਯੂਨੀਅਨ ਇਸ ਸਮੇਂ ਬੀ.ਸੀ ਦੇ ਵੱਡੇ ਵੱਡੇ ਸ਼ਹਿਰਾਂ ਵਿੱਚ ਆਪਣਾ ਬਿਜ਼ਨਸ ਕਰ ਰਹੀ ਹੈ। ਇਸ ਸਾਲ ਉਸ ਦੇ ਮਿਆਦ ਪੂਰੀ ਕਰ ਚੁੱਕੇ ਡਾਇਰੈਕਟਰਾਂ ਦੀ ਜਗ੍ਹਾ, ਨਵੇਂ ਡਾਇਰੈਕਟਰਾਂ ਦੀ ਚੋਣ ਕਰਨ ਦੀ ਪ੍ਰਕ੍ਰਿਆ 28 ਅਪ੍ਰੈਲ ਨੂੰ ਖਾਲਸਾ ਕ੍ਰੈਡਿਟ ਯੂਨੀਅਨ ਦੀਆਂ ਵੱਖ ਵੱਖ ਸ਼ਹਿਰਾਂ ਦੀਆਂ ਬ੍ਰਾਂਚਾਂ ਵਿੱਚ ਹੋ ਰਹੀ ਹੈ।
ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਚਾਰੇ ਉਮੀਦਵਾਰਾਂ ਨੇ ਕਿਹਾ ਕਿ ਖਾਲਸਾ ਕਰੈਡਿਟ ਯੂਨੀਅਨ ਦੇ ਮੈਂਬਰ ਮਹਿਸੂਸ ਕਰਦੇ ਹਨ ਕਿ ਹੁਣ ਸਮਾਂ ਆ ਗਿਆ ਹੈ ਕਿ ਬਦਲਾਅ ਲਿਆਂਦਾ ਜਾਵੇ। ਖਾਲਸਾ ਕਰੈਡਿਟ ਯੂਨੀਅਨ ‘ਤੇ ਪਰਿਵਾਰਵਾਦ ਤੇ ਧੜੇ ਦਾ ਕਾਬਜ਼ ਹੋਣਾ ਨੁਕਸਾਨਦੇਹ ਹੈ। ਨੌਮੀਨੇਸ਼ਨ ਕਮੇਟੀ ਵੱਲੋਂ ਚੋਣ ਲੜ ਰਹੇ ਕੁੱਲ ਨੌਂ ਉਮੀਦਵਾਰਾਂ ਵਿੱਚੋਂ, ਕੇਵਲ ਚਾਰ ਨੂੰ (ਜਿਸ ਵਿੱਚ ਇੱਕ ਉਮੀਦਵਾਰ ਜਸਵਿੰਦਰ ਸਿੰਘ ਗਿੱਲ,,ਕਦੇ ਚੇਅਰ ਪਰਸਨ ਵੀ ਰਹਿ ਚੁੱਕੇ ਹਨ, ਉਹਨਾਂ ਵੱਲੋਂ ਆਪਣਾ ਨਾਂ ਅਤੇ ਤਿੰਨ ਹੋਰਨਾਂ ਸੱਤਾਧਾਰੀ ਕਾਬਜ ਧਿਰ ਨੂੰ ਆਪਣੇ ਆਪ ਹੀ ਪ੍ਰਮੋਟ ਕਰਨਾ ਅਤੇ ਮੈਂਬਰਾਂ ਨੂੰ ਇਹਨਾਂ ਨੂੰ ਵੋਟਾਂ ਪਾਉਣ ਲਈ ਰੈਕਮੈਂਡ ਕਰਨਾ, ਨਿਯਮਾਂ ਨੂੰ ਭੰਗ ਕਰਨਾ ਅਤੇ ਲੋਕਾਂ ਨੂੰ ਗੁਮਰਾਹ ਕਰਨਾ ਹੈ।
ਖਾਲਸਾ ਕ੍ਰੈਡਿਟ ਯੂਨੀਅਨ ਤੇ ਮੌਜੂਦਾ ਕਾਬਜ਼ ਧਿਰ ਦੇ ਉਮੀਦਵਾਰਾਂ ਲਈ ਨੌਮੀਨੇਸ਼ਨ ਕਮੇਟੀ ਵੱਲੋਂ ਸਮਰਥਨ ਦੇਣਾ ਮੰਦਭਾਗੀਆਂ ਕਾਰਵਾਈਆਂ ਹਨ। ਜਿਨਾਂ ਨੂੰ ਖਤਮ ਕਰਨ ਅਤੇ ਸਭ ਨੂੰ ਬਰਾਬਰੀ ਦੇਣ ਲਈ ਚੋਣਾਂ ਵਿੱਚ ਬਦਲਾਓ ਵਾਲੀ ਧਿਰ ਦਾ ਜਿੱਤਣਾ ਜ਼ਰੂਰੀ ਹੋ ਗਿਆ ਹੈ। ਇਸ ਸਬੰਧੀ ਬੇਨਤੀ ਹੈ ਕਿ ਟਾਈਮ ਫਾਰ ਚੇਂਜ ਵਾਲੀ ਧਿਰ ਦੇ ਚਾਰ ਉਮੀਦਵਾਰਾਂ ਨੂੰ ਡਾਇਰੈਕਟਰ ਵਜੋਂ ਚੁਣ ਕੇ, ਨਵੀਂ ਮੈਨੇਜਮੈਂਟ ਵਿੱਚ ਸ਼ਾਮਲ ਕੀਤਾ ਜਾਵੇ। ਇਨਾਂ ਉਮੀਦਵਾਰਾਂ ਦਾ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਖਾਲਸਾ ਕਰੈਡਿਟ ਯੂਨੀਅਨ ਨੂੰ ਇੱਕ ਬਿਲੀਅਨ ਦੇ ਵਪਾਰਕ ਅਦਾਰੇ ਦੇ ਟੀਚੇ ਪਹੁੰਚਾਇਆ ਜਾਵੇ ਤੇ ਨਵੇਂ ਇੰਮੀਗਰਾਂਟਸ ਅਤੇ ਵਿਦਿਆਰਥੀਆਂ ਨੂੰ ਖਾਲਸਾ ਕਰੈਡਿਟ ਯੂਨੀਅਨ ਰਾਹੀਂ ਵਿਤੀ ਲੈਣ ਦੇਣ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ। ਪੜ੍ਹੇ ਲਿਖੇ ਅਤੇ ਸੂਝਵਾਨ ਮੈਂਬਰਾਂ ਦਾ ਵਿਚਾਰ ਹੈ ਇਸ ਬੈਂਕ ਨੂੰ ਹੋਰ ਵੀ ਬੁਲੰਦੀਆਂ ‘ਤੇ ਲਿਜਾਣ ਲਈ ਅਤੇ ਸਚੁੱਜੇ ਢੰਗ ਨਾਲ ਚਲਾਉਂਣ ਲਈ ਸੁਧਾਰਾਂ ਦੀ ਲੋੜ ਹੈ, ਜਿਹਨਾਂ ਲਈ ਹੇਠ ਲਿਖਤ ਟੀਚੇ ਮਿਥੇ ਗਏ ਹਨ :

ਓ) ਖਾਲਸਾ ਕਰੈਡਿਟ ਯੂਨੀਅਨ ਦੇ ਬਾਨੀ ਮੈਂਬਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਉਹਨਾਂ ਦਾ ਇਤਿਹਾਸ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ। ਅ) ਬਜ਼ੁਰਗਾਂ ਅਤੇ ਵਿਦਿਆਰਥੀਆਂ ਲਈ ਹੋਰ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ੲ) ਖਾਲਸਾ ਕਰੈਡਿਟ ਯੂਨੀਅਨ ਨੂੰ ਇਕ ਬਿਲੀਅਨ ਡਾਲਰ ਤੋਂ ਵਧ ਤਕ ਲਿਜਾਣ ਦਾ ਟੀਚਾ ਪੂਰਾ ਕੀਤਾ ਜਾਵੇਗਾ। ਸ) ਖਾਲਸਾ ਕਰੈਡਿਟ ਯੂਨੀਅਨ ਦੀ ਧਾਰਮਿਕ, ਪੰਜਾਬੀ ਵਿਦਿਆ ਅਤੇ ਖੇਡਾਂ ਵਿਚ ਹੋਰ ਸਮੂਲੀਅਤ ਲਈ ਵਚਨਵੱਧਤਾ ਬਣਾਈ ਜਾਵੇਗੀ। ਹ) ਬੋਰਡ ਦੇ ਅਹਿਮ ਫੇਸਲੈ AGM ਵਿੱਚ ਮੈਂਬਰਾਂ ਦੀ ਹਾਜ਼ਰੀ ਲਏ ਜਾਣਗੇ। ਕ) ਕਾਰੋਬਾਰੀਆਂ ਨੂੰ ਉਤਸ਼ਾਹਿਤ ਕਰਕੇ ਖਾਲਸਾ ਕਰੈਡਿਟ ਯੂਨੀਅਨ ਨਾਲ ਜੋੜਿਆ ਜਾਵੇਗਾ। ਖ) ਖਾਲਸਾ ਕਰੈਡਿਟ ਯੂਨੀਅਨ ਨੂੰ ਮੈਬਰਾਂ ਦੀ ਅਮਾਨਤ ਬਣਾਇਆ ਜਾਵੇਗਾ। ਗ) ਖਾਲਸਾ ਕਰੈਡਿਟ ਯੂਨੀਅਨ ਵਿੱਚ ਵੱਧ ਤੋਂ ਵੱਧ ਨਵੀਂ ਮੈਂਬਰਸ਼ਿਪ ਦੀ ਵਚਨਵੱਧਤਾ ਹੋਵੇਗੀ।
ਘ) ਖਾਲਸਾ ਕਰੈਡਿਟ ਯੂਨੀਅਨ ਦੇ ਸਾਰੇ ਕਰਮਚਾਰੀਆਂ ਨੂੰ ਕੰਮ ਦੀ ਸਪੈਸ਼ਲ ਟ੍ਰੇਨਿੰਗ ਦਿਤੀ ਜਾਵੇਗੀ। ਙ)ਖਾਲਸਾ ਕਰੈਡਿਟ ਯੂਨੀਅਨ ਦੇ ਸਾਰੇ ਮੈਂਬਰਾਂ ਲਈ on line Banking update ਕੀਤੀ ਜਾਵੇਗੀ।
ਪੰਥਕ ਇਕੱਠ ਦੇ ਅਖੀਰ ਵਿੱਚ ਜੈਕਾਰਿਆਂ ਦੀ ਗੂੰਜ ਵਿੱਚ ਸਮੂਹ ਸੰਗਤ ਨੇ ਇਹਨਾਂ ਚਾਰ ਉਮੀਦਵਾਰਾਂ ਨੂੰ ਖਾਲਸਾ ਕ੍ਰੈਡਿਟ ਯੂਨੀਅਨ ਦੀ ਡਾਇਰੈਕਟਰ ਦੀ ਚੋਣ ਵਿੱਚ ਜਿਤਾਉਣ ਦਾ ਪੱਕਾ ਫੈਸਲਾ ਕੀਤਾ ਜੋ ਕਿ ਬੀਬੀ ਮਹਿੰਦਰ ਕੌਰ ਗਿਲ, ਭਾਈ ਮਨਜੀਤ ਸਿੰਘ ਮਿਨਹਾਸ, ਭਾਈ ਮਨਮੋਹਨ ਸਿੰਘ ਸਮਰਾ ਤੇ ਭਾਈ ਸਤਵੰਤ ਸਿੰਘ ਸੰਧੂ ਹਨ। ਦੱਸਣਯੋਗ ਹੈ ਕਿ ਵੋਟਿੰਗ ਮਿਤੀ 28 ਅਪੈ੍ਰਲ 2024 ਨੂੰ ਉਹਨਾਂ ਸਾਰੇ ਹੀ ਸ਼ਹਿਰਾਂ ਵਿਚ, ਜਿਥੇ ਖਾਲਸਾ ਕ੍ਰੇਡਿਟ ਯੂਨੀਅਨ ਦੀ ਬ੍ਰਾਂਚ ਹੋਵੇ, ਸਵੇਰੇ 10 ਵਜੇ ਤੋ ਸਾਮ 5 ਵਜੇ ਤਕ ਪਾਈਆਂ ਜਾਣੀਆਂ ਹਨ। ਹਰ ਇਕ ਮੈਂਬਰ ਨੂੰ ਚਾਰੇ ਹੀ ਉਮੀਦਵਾਰਾਂ ਨੂੰ ਵੋਟ ਪਾਉਣੀ ਜ਼ਰੂਰੀ ਹੈ, ਨਹੀਂ ਤਾਂ ਵੋਟ ਰੱਦ ਹੋਵੇਗੀ। ਖਾਲਸਾ ਕ੍ਰੇਡਿਟ ਯੂਨੀਅਨ ਦੇ ਸਾਰੇ ਮੈਬਰਾਂ ਨੂੰ ਜਿਹਨਾਂ ਦੇ ਇਸ ਬੈਂਕ ਵਿਚ ਖਾਤੇ ਹਨ, ਨੂੰ ਅਪੀਲ ਕੀਤੀ ਜਾਦੀ ਹੈ ਕਿ ਓਪਰੋਕਤ ਉਮੀਦਵਾਰਾਂ ਨੂੰ ਅਪਣਾ ਕੀਮਤੀ ਵੋਟ ਪਾ ਕੇ ਕਾਮਯਾਬ ਕਰੋ।
ਕੈਨੇਡਾ ਵਿੱਚ ਵੋਟ ਦਾ ਹੱਕ ਸਾਡੇ ਬਜ਼ੁਰਗਾਂ ਨੇ ਲੰਮੀ ਘਾਲਣਾ ਤੋਂ ਬਾਅਦ ਹਾਸਿਲ ਕੀਤਾ ਹੈ। ਇਸ ਨੂੰ ਅਜਾਈ ਨਾ ਗਵਾਉਣਾ ਅਤੇ ਇਸ ਦੀ ਵਰਤੋਂ ਜ਼ਰੂਰ ਕਰਨੀ, ਤਾਂ ਕਿ ਪੰਥਕ ਸੰਸਥਾ ਕੌਮ ਦੀ ਹੱਥ ‘ਚ ਆਵੇ ਅਤੇ ਧੜਿਆਂ ਤੋਂ ਮੁਕਤ ਹੋਵੇ। ਦੱਸਣਯੋਗ ਹੈ ਕਿ ਖਾਲਸਾ ਕ੍ਰੈਡਿਟ ਯੂਨੀਅਨ ਦੀਆਂ ਚੋਣਾਂ ਡੇਢ ਦਹਾਕੇ ਤੋਂ ਮਗਰੋਂ ਹੋ ਰਹੀਆਂ ਹਨ, ਕਿਉਂਕਿ ਪਹਿਲੀ ਕਾਬਜ਼ ਧਿਰ ਨੇ ਇਹ ਚੋਣਾਂ ਹੋਣ ਹੀ ਨਹੀਂ ਦਿੱਤੀਆਂ।