Headlines

ਮੀਰੀ ਪੀਰੀ ਰੈਸਲਿੰਗ ਕਲੱਬ ਦੇ ਕੁਲਵਿੰਦਰ ਸਿੰਘ ਕੂਨਰ ਦੀ ਐਬਸਫੋਰਡ ਸਪੋਰਟਸ ਹਾਲ ਆਫ ਫੇਮ ਲਈ ਚੋਣ

11 ਮਈ ਨੂੰ ਹੋਵੇਗਾ ਸਨਮਾਨ ਸਮਾਰੋਹ-

ਵੈਨਕੂਵਰ ( ਮੰਡੇਰ)- ਮੀਰੀ ਪੀਰੀ ਰੈਸਲਿੰਗ ਕਲੱਬ ਐਬਸਫੋਰਡ ਦੇ ਮੋਢੀ ਪ੍ਰਧਾਨ ਸ ਕੁਲਵਿੰਦਰ ਸਿੰਘ ਕੂਨਰ ਨੂੰ ਐਬਸਫੋਰਡ ਸਪੋਰਟਸ ਹਾਲ ਆਫ ਫੇਮ ਲਈ ਚੁਣਿਆ ਗਿਆ ਹੈ। ਸੰਸਥਾ ਵਲੋਂ ਜਾਰੀ ਇਕ ਸੂਚਨਾ ਵਿਚ ਉਕਤ ਖੁਸ਼ੀ ਸਾਂਝੀ ਕਰਦਿਆਂ ਕਿਹਾ ਗਿਆ ਹੈ ਕਿ ਕੁਲਵਿੰਦਰ ਸਿੰਘ ਕੂਨਰ ਮੀਰੀ ਪੀਰੀ ਰੈਸਲਿੰਗ ਕਲੱਬ ਦੇ ਮੋਢੀਆਂ ਵਿਚੋ ਹਨ ਜਿਹਨਾਂ ਨੇ 1996 ਵਿਚ ਆਪਣੇ ਫਾਰਮ ਤੇ ਇਸ ਕੁਸ਼ਤੀ ਕਲੱਬ ਦੀ ਸ਼ੁਰੂਆਤ ਕੀਤੀ। ਉਹਨਾਂ ਦੀ ਮਿਹਨਤ ਤੇ ਲਗਨ ਸਦਕਾ ਅੱਜ ਇਹ ਰੈਸਲਿੰਗ ਕਲੱਬ, ਸੂਬਾਈ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਆਪਣੇ ਪਹਿਲਵਾਨਾਂ ਦੀਆਂ ਪ੍ਰਾਪਤੀਆਂ ਕਰਕੇ ਜਾਣੀ ਜਾਂਦੀ ਹੈ। ਐਬਸਫੋਰਡ ਸਪੋਰਟਸ ਹਾਲ ਆਫ ਫੇਮ ਲਈ ਹੁਣ ਤੱਕ ਮੀਰੀ ਪੀਰੀ ਰੈਸਲਿੰਗ ਕਲੱਬ ਦੇ 20 ਤੋਂ ਉਪਰ ਪਹਿਲਵਾਨਾਂ ਦੀ ਚੋਣ ਹੋ ਚੁੱਕੀ ਹੈ। ਕਲੱਬ ਦੇ ਮੋਢੀ ਪ੍ਰਧਾਨ ਸ ਕੁਲਵਿੰਦਰ ਸਿੰਘ ਕੂਨਰ ਨੂੰ ਸਨਮਾਨਿਤ ਕੀਤੇ ਜਾਣ ਲਈ ਇਕ ਵਿਸ਼ੇਸ਼ ਸਮਾਗਮ ਐਬਸਫੋਰਡ ਲੈਗਸੀ ਸਪੋਰਟਸ ਸੈਂਟਰ ਵਿਖੇ 11 ਮਈ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ।