Headlines

ਰੇਡੀਓ ਹੋਸਟ ਹਰਜੀਤ ਸਿੰਘ ਗਿੱਲ ਸਰੀ-ਨਿਊਟਨ ਤੋਂ ਕੰਸਰਵੇਟਿਵ ਉਮੀਦਵਾਰ ਨਾਮਜ਼ਦ

ਸਰੀ ( ਦੇ ਪ੍ਰ ਬਿ)- ਉਘੇ ਰੇਡੀਓ ਹੋਸਟ ਹਰਜੀਤ ਸਿੰਘ ਗਿੱਲ ਨੂੰ ਸਰੀ-ਨਿਊਟਨ ਤੋਂ  ਫੈਡਰਲ ਕੰਸਰਵੇਟਿਵ ਪਾਰਟੀ ਵਲੋਂ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਗਿਆ ਹੈ। ਸੂਤਰਾਂ ਮੁਤਾਬਿਕ ਪੰਜਾਬੀਆਂ ਦੀ ਪ੍ਰਭਾਵਸ਼ਾਲੀ ਵਸੋਂ ਵਾਲੇ ਇਸ ਹਲਕੇ ਤੋਂ  ਪਿਕਸ ਦੇ ਡਾਇਰੈਕਟਰ ਜਗਤਾਰ ਸਿੰਘ ਧਾਲੀਵਾਲ ਸਮੇਤ ਕੁਝ ਹੋਰ  ਕੰਸਰਵੇਟਿਵ ਨੌਮੀਨੇਸ਼ਨ ਦੌੜ ਵਿਚ ਸ਼ਾਮਿਲ ਸਨ ਪਰ ਬੀਤੇ ਦਿਨ ਪਾਰਟੀ ਵਲੋਂ ਹਰਜੀਤ ਸਿੰਘ ਗਿੱਲ ਨੂੰ ਇਥੋਂ ਨਾਮਜ਼ਦ ਕਰ ਦਿੱਤਾ ਗਿਆ। ਜਿਕਰਯੋਗ ਹੈ ਕਿ ਹਰਜੀਤ ਗਿੱਲ ਇਸਤੋਂ ਪਹਿਲਾਂ ਇਸ ਹਲਕੇ ਤੋਂ 2019 ਦੀਆਂ ਆਮ ਚੋਣਾਂ ਵਿਚ ਐਨ ਡੀ ਪੀ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਹਨ। ਇਥੋਂ ਲਿਬਰਲ ਪਾਰਟੀ ਦੇ ਸੁਖ ਧਾਲੀਵਾਲ ਐਮ ਪੀ ਹਨ।

ਕੈਪਸ਼ਨ-ਸੋਸ਼ਲ ਮੀਡੀਆ ਉਪਰ ਸ਼ੇਅਰ ਪੋਸਟ ਦੀ ਕਾਪੀ।

ਡੈਲਟਾ ਤੋਂ ਜੈਸੀ ਸਹੋਤਾ ਉਮੀਦਵਾਰ ਨਾਮਜ਼ਦ-

ਇਸਤੋਂ ਪਹਿਲਾਂ ਡੈਲਟਾ ਦੇ ਪੁਲਿਸ ਅਫਸਰ ਤੇ ਪਹਿਲਵਾਨ ਜੈਸੀ ਸਹੋਤਾ ਨੂੰ ਫੈਡਰਲ ਕੰਸਰਵੇਟਿਵ ਪਾਰਟੀ ਵਲੋਂ ਡੈਲਟਾ ਤੋਂ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਚੁੱਕਾ ਹੈ। ਇਥੋਂ ਲਿਬਰਲ ਐਮ ਪੀ ਕਾਰਲਾ ਕੁਆਲਟਰੋ ਹਨ ਜੋ ਕਿ ਇਸ ਸਮੇਂ ਸਪੋਰਟਸ ਮਨਿਸਟਰ ਹਨ।