Headlines

ਕੈਨੇਡਾ ਦਾ “ਟੋਬਾ ਗੋਲਡ ਕੱਪ 2024” ਫ਼ੀਲਡ  ਹਾਕੀ ਟੂਰਨਾਮੈਂਟ  ਅਕਾਲ ਵਾਰੀਅਰਜ਼ ਕਲੱਬ ਕੈਲਗਰੀ ਨੇ ਜਿੱਤਿਆ

ਵਿੰਨੀਪੈਗ-(ਸੁਰਿੰਦਰ ਮਾਵੀ) -ਮੌਜੂਦਾ ਸਮੇਂ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆ ਸਾਹਮਣੇ ਸਭ ਤੋਂ ਵੱਡੀ ਚੁਨੌਤੀ, ਆਪਣੀ ਨਵੀਂ ਪੀੜੀ ਨੂੰ ਸਾਂਭਣ ਦੀ ਹੈ। ਨਸ਼ਾ, ਗੈਂਗਵਾਰ, ਮਾਰ-ਧਾੜ ਸਭਿਆਚਾਰ ਵਰਗੀਆਂ ਸਮਾਜਿਕ ਕੁਰੀਤੀਆਂ ਵਿਚ ਧਸਦੀ ਜਾ ਰਹੀ ਜਵਾਨੀ ਨੂੰ ਜੇਕਰ ਕਿਸੇ ਸਾਰਥਿਕ ਪਾਸੇ ਨਾ ਲਾਇਆ ਗਿਆ ਤਾਂ  ਇਹ ਭਲੀਭਾਂਤ ਸਮਝ ਲੈਣਾ ਚਾਹੀਦਾ ਹੈ ਕਿ ਸਾਡਾ ਭਵਿੱਖ ਖ਼ਤਰੇ ਵਿਚ ਹੈ। ਇਨ੍ਹਾਂ ਕੁਰੀਤੀਆਂ ਤੋਂ ਬਚਾਉਣ ਦਾ ਇੱਕ ਕਾਰਗਰ ਤਰੀਕਾ ਹੋ ਸਕਦਾ ਹੈ ਕਿ ਬਚਿਆ ਦੇ ਮਨਾਂ ਵਿਚ ਖੇਡਾਂ ਪ੍ਰਤੀ ਸ਼ੋਕ ਪ੍ਰਫੁਲਿਤ ਕੀਤਾ ਜਾਵੇ। ਵਿਨੀਪੈਗ ਦੀ ਧਰਤੀ ਤੇ ਜਿੱਥੇ ਹਰ ਕੋਈ ਟੂਰਨਾਮੈਂਟ, ਮੇਲਾ, ਧਾਰਮਿਕ ਸਮਾਗਮ ਜਾ ਸਭਿਆਚਾਰਕ ਪ੍ਰੋਗਰਾਮ ਬੜੀ ਸ਼ਾਨੋ-ਸ਼ੌਕਤ ਨਾਲ ਕਰਵਾਏ ਜਾਂਦੇ ਹਨ। ਇਸੇ ਕੜੀ ਤਹਿਤ ਸਾਡੀ ਨਵੀਂ ਪਨੀਰੀ ਨੂੰ ਫ਼ੀਲਡ ਹਾਕੀ ਨਾਲ ਜੋੜਨ ਲਈ ਸਥਾਨਕ ਟੋਬਾ ਵਾਰੀਅਰਜ਼ ਫ਼ੀਲਡ ਹਾਕੀ ਅਕੈਡਮੀ ਮੈਨੀਟੋਬਾ ਵੱਲੋਂ 6ਵਾਂ  ਸ਼ਾਨਦਾਰ “ਟੋਬਾ ਗੋਲਡ ਕੱਪ 2024″ ਫ਼ੀਲਡ ਹਾਕੀ ਟੂਰਨਾਮੈਂਟ ਅਪ੍ਰੈਲ 27 (ਸ਼ਨੀਵਾਰ) ‘ਤੇ ਅਪ੍ਰੈਲ 28 (ਐਤਵਾਰ)  ਨੂੰ 1717 ਗੇਟ ਵੇਅ ਰਿਕਰੇਸ਼ਨ ਸੈਂਟਰ ਵਿਨੀਪੈਗ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਕੈਨੇਡਾ ਦੀਆ ਪ੍ਰਸਿੱਧ ਅੱਠ ਟੀਮਾਂ ਨੇ ਹਿੱਸਾ ਲਿਆ । ਜਿਨ੍ਹਾਂ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ । ਪੂਲ ”ਏ” ਵਿਚ ਟੋਬਾ ਵਾਰੀਅਰਜ਼ ਫ਼ੀਲਡ ਹਾਕੀ ਅਕੈਡਮੀ ਵਿਨੀਪੈਗ, ਯੂਨਾਈਟਿਡ ਹਾਕੀ ਫ਼ੀਲਡ ਕਲੱਬ  ਕੈਲਗਰੀ , ਪੰਜਾਬ (ਹਾਕਸ) ਫ਼ੀਲਡ ਹਾਕੀ ਕਲੱਬ ਕੈਲਗਰੀ, ਟੋਰਾਂਟੋ ਵਾਰੀਅਰਜ਼ ਕਲੱਬ  ਸੀ , ਜਦ ਕਿ ਪੂਲ ”ਬੀ” ਵਿਚ ਐਡਮਿੰਟਨ  ਫ਼ੀਲਡ ਹਾਕੀ ਕਲੱਬ, ਕਿੰਗਜ਼ ਇਲੈਵਨ ਹਾਕੀ ਫ਼ੀਲਡ ਕਲੱਬ, ਅਕਾਲ   ਵਾਰੀਅਰਜ਼ ਕਲੱਬ ਕੈਲਗਰੀ ‘ਤੇ ਬਰੈਂਪਟਨ ਫ਼ੀਲਡ ਹਾਕੀ ਕਲੱਬ   ਦੀਆਂ ਟੀਮਾਂ ਸ਼ਾਮਲ ਸਨ। ਇਹ ਟੂਰਨਾਮੈਂਟ ਲੀਗ ਕਮ-ਨਾਕ-ਆਊਟ ਆਧਾਰ ‘ਤੇ ਖੇਡਿਆ ਗਿਆ। ਲੀਗ ਮੈਚਾਂ ਵਿਚ  ਪੂਲ ਏ ‘ਚੋਂ ਟੋਬਾ ਵਾਰੀਅਰਜ਼ ਹਾਕੀ ਅਕੈਡਮੀ ਵਿਨੀਪੈਗ ‘ਤੇ ਟੋਰਾਂਟੋ ਵਾਰੀਅਰਜ਼ ਕਲੱਬ’ਤੇ ਪੂਲ ‘ਬੀ’ ‘ਚੋਂ ਐਡਮਿੰਟਨ  ਫ਼ੀਲਡ ਹਾਕੀ ਕਲੱਬ ‘ਤੇ ਅਕਾਲ ਹਾਕੀ ਫ਼ੀਲਡ ਕਲੱਬ ਕੈਲਗਰੀ ਨੇ ਆਪਣੇ ਆਪਣੇ ਲੀਗ ਮੈਚ ਜਿੱਤ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ ।
ਪਹਿਲੇ ਸੈਮੀਫਾਈਨਲ ‘ਚ ਅਕਾਲ ਵਾਰੀਅਰਜ਼ ਕਲੱਬ ਕੈਲਗਰੀ ਨੇ ਟੋਬਾ ਵਾਰੀਅਰਜ਼ ਹਾਕੀ ਅਕੈਡਮੀ ਵਿਨੀਪੈਗ ਨੂੰ ਇਕ ਦੇ ਮੁਕਾਬਲੇ ਦੋ ਗੋਲਾਂ ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਦੂਜੇ ਸੈਮੀਫਾਈਨਲ ‘ਚ ਐਡਮਿੰਟਨ  ਫ਼ੀਲਡ ਹਾਕੀ ਕਲੱਬ ਤੇ ਟੋਰਾਂਟੋ ਵਾਰੀਅਰਜ਼ ਕਲੱਬ  ਨਿਰਧਾਰਿਤ ਸਮੇਂ ਵਿਚ ਤਿੰਨ ਤਿੰਨ  ਗੋਲਾਂ ਨਾਲ  ਬਰਾਬਰ ਰਹਿਣ ਤੋਂ ਬਾਅਦ ਸ਼ੂਟ ਆਊਟ ਦਾ ਸਹਾਰਾ ਲਿਆ ਗਿਆ ਜਿਸ  ਵਿਚ ਅਕਾਲ  ਵਾਰੀਅਰਜ਼ ਹਾਕੀ ਕਲੱਬ ਨੇ  ਜਿੱਤ ਪ੍ਰਾਪਤ ਕੀਤੀ । ਫਾਈਨਲ ਮੁਕਾਬਲਾ ਬਹੁਤ ਫਸਵਾਂ ਸੀ ਜਿਸ ‘ਚ  ਅਕਾਲ ਵਾਰੀਅਰਜ਼ ਕਲੱਬ ਕੈਲਗਰੀ ਨੇ  ਪੰਜ ਗੋਲਾਂ ਦੇ ਵੱਡੇ ਫ਼ਰਕ ਨਾਲ ਐਡਮਿੰਟਨ  ਫ਼ੀਲਡ ਹਾਕੀ ਕਲੱਬ  ਨੂੰ  ਹਰਾ ਕੇ “ਟੋਬਾ ਕੱਪ 2024″ ਆਪਣੇ ਨਾਂਅ ਕੀਤਾ । ਤੀਸਰੇ ਸਥਾਨ ਤੇ ਟੋਬਾ ਵਾਰੀਅਰਜ਼ ਹਾਕੀ ਅਕੈਡਮੀ ਵਿਨੀਪੈਗ ਨੇ ਟੋਰਾਂਟੋ  ਵਾਰੀਅਰਜ਼ ਕਲੱਬ ਨੂੰ ਚਾਰ ਦੇ ਮੁਕਾਬਲੇ ਛੇ ਗੋਲਾਂ ਨਾਲ ਮਾਤ ਦਿੱਤੀ । ਮਾਣਯੋਗ ਸਪਾਂਸਰ  ਨੇ ਇਨਾਮਾਂ ਦੀ ਵੰਡ  ਲਈ ਵਿਸ਼ੇਸ਼ ਤੋਰ ‘ਤੇ ਸ਼ਿਰਕਤ ਕੀਤੀ। ਪਹਿਲੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ  2500 ਡਾਲਰ , ਦੂਸਰੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ 1500 ਡਾਲਰ ਤੇ ਤੀਸਰੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ ਹਜ਼ਾਰ ਡਾਲਰ ਦੇ  ਨਕਦ ਇਨਾਮਾਂ ਤੋਂ ਇਲਾਵਾ   ਟਰਾਫ਼ੀਆਂ  ਵੀ ਦਿੱਤੀਆਂ ਗਈਆਂ।  ਅਕਾਲ ਵਾਰੀਅਰਜ਼ ਕਲੱਬ ਕੈਲਗਰੀ ਦੇ ਤਨਵੀਰ ਕੰਗ ਨੂੰ ਫਾਈਨਲ ਮੈਚ ਵਿਚ ਸਾਰੇ ਦੇ ਸਾਰੇ ਪੰਜ ਗੋਲ ਕਰਨ ਤੇ ਇਸ ਟੂਰਨਾਮੈਂਟ ਦਾ ਵਧੀਆ ਖਿਡਾਰੀ ਐਲਾਨਿਆ ਗਿਆ ‘ਤੇ  ਅਕਾਲ ਵਾਰੀਅਰਜ਼ ਕਲੱਬ ਕੈਲਗਰੀ ਦੇ ਜਗਜੀਤ ਸਿੰਘ  ਨੂੰ ਵਧੀਆ ਗੋਲ-ਕੀਪਰ ਵਜੋਂ  ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਇਸ ਟੂਰਨਾਮੈਂਟ ਵਿਚ   ਟੋਬਾ ਵਾਰੀਅਰਜ਼ ਹਾਕੀ ਕਲੱਬ ਦੇ ਗੁਰਪ੍ਰੀਤ ਸਿੰਘ ਵੱਲੀਂ ਨੋਂਅ, ਟੋਬਾ ਵਾਰੀਅਰਜ਼ ਹਾਕੀ ਕਲੱਬ ਦੇ ਦਮਨ ‘ਤੇ ਟੋਰਾਂਟੋ ਵਾਰੀਅਰਜ਼ ਦੇ ਗੁਰਪ੍ਰੀਤ ਵੱਲੋਂ  ਅੱਠ ਅੱਠ  ਗੋਲ ਕੀਤੇ ਗਏ।  ਟੋਬਾ ਵਾਰੀਅਰਜ਼ ਦੇ ਜੂਨੀਅਰ ਬੱਚਿਆ ਦਾ  ਮੈਚ ਵੀ ਕਰਵਾਇਆ ਗਿਆ ਜਿਸ ਵਿਚ ਸਟੇਡੀਅਮ ਵਿਚ ਮੌਜੂਦ ਬੱਚਿਆਂ ਨੇ ਹਿੱਸਾ ਲਿਆ । ਇਸ ਟੂਰਨਾਮੈਂਟ ਦੌਰਾਨ ਨਾਸ਼ਤੇ ‘ਤੇ ਦੁਪਹਿਰ ਦੇ ਖਾਣੇ ਦਾ ਖ਼ਾਸ ਪ੍ਰਬੰਧ ਵੀ ਕੀਤਾ ਗਿਆ ਸੀ । ਮੌਜੂਦ ਦਰਸ਼ਕਾਂ ਲਈ ਵੀ ਤਿੰਨ ਦਿਲ ਖਿਚਵੇਂ ਇਨਾਮ ਦਿੱਤੇ ਗਏ। ਇਸ ਦੌਰਾਨ ਸ਼ਾਮ ਨੂੰ ਸਪਾਂਸਰ ਦੇ ਧੰਨਵਾਦ ਪ੍ਰੋਗਰਾਮ ਵਿਚ ਸੁਰੀਲੇ ਗਾਇਕ ਚਮਕੌਰ ਚੰਨ ਦੇ ਨਵੇਂ ਗਾਣੇ ”ਚੰਨ ਸੋਹਣਿਆ” ਦਾ ਪੋਸਟਰ  ਵੀ ਰੀਲੀਜ਼  ਕੀਤਾ ਗਿਆ .
ਟੋਬਾ ਵਾਰੀਅਰਜ਼ ਹਾਕੀ ਕਲੱਬ ਦੇ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਜੂਨੀਅਰ ਹਾਕੀ ਲੜਕੇ ਤੇ ਲੜਕੀਆਂ ਦੀ  ਟਰੇਨਿੰਗ ਵੀ ਚੱਲ ਰਹੀ ਹੈ  । ਬੱਚਿਆਂ ਦੀ ਇਨ ਡੋਰ ਪ੍ਰੈਕਟਿਸ ਹਰ  ਸਨਿੱਚਰਵਾਰ ਸ਼ਾਮ  ‘ਤੇ ਸੀਨੀਅਰ ਟੀਮ ਦੀ ਪ੍ਰੈਕਟਿਸ ਐਤਵਾਰ ਸ਼ਾਮ ਚਾਰ ਵੇ ਤੋਂ ਪੰਜ ਵਜੇ ਤੱਕ  1717 ਗੇਟ ਵੇ ਰਿਕਰੇਸ਼ਨ ਸੈਂਟਰ ਵਿਚ ਚੱਲ ਰਹੀ ਹੈ ।  ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ  ਇਨ੍ਹਾਂ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹੋ । ਸੁਰਿੰਦਰ ਮਾਵੀ 204-510-6284, ਸੁਖਮਿੰਦਰ ਸਿੰਘ  204-914-1000, ਪਰਮਜੀਤ ਲੋਪੋ 204-930-2166, ਸ਼ਮਸ਼ੇਰ ਸਿੱਧੂ 204-294-6761, ਅਮਰਦੀਪ ਸਿੰਘ 204-688-1521 ‘ਤੇ  ਸੁਰਿੰਦਰ ਸਿੱਧੂ 431-998-0656 । ਟੋਬਾ ਵਾਰੀ ਅਰਜ਼ ਹਾਕੀ ਕਲੱਬ ਦੇ ਪ੍ਰਬੰਧਕਾਂ ਵੱਲੋਂ  ਵੱਲੋਂ ਖਿਡਾਰੀਆਂ ,ਵਲੰਟੀਅਰਜ਼,ਸਪਾਂਸਰ ‘ਤੇ ਦਰਸ਼ਕਾਂ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਗਿਆ ‘ਤੇ ਮਾਪਿਆ ਨੂੰ ਖ਼ਾਸ ਤੌਰ ਤੇ ਬੇਨਤੀ ਕੀਤੀ ਕਿ ਬੱਚਿਆ ਨੂੰ ਹਾਕੀ ਵੱਲ ਪ੍ਰੇਰਿਤ ਕਰਨ ‘ਤੇ ਬੱਚਿਆਂ ਦੀ ਰਜਿਸਟਰੇਸ਼ਨ ਕਰਵਾਉਣ ।