Headlines

ਵਾਈਟਰੌਕ ਬੀਚ ਤੇ ਕੁਲਵਿੰਦਰ ਸੋਹੀ ਦੀ ਯਾਦ ਵਿਚ ਕੈਂਡਲ ਵਿਜਲ ਵਾਕ

ਸਰੀ – ਬੀਤੇ ਦਿਨੀਂ ਵਾਈਟਰੌਕ ਬੀਚ ਉਪਰ ਅਣਪਛਾਤੇ ਹਮਲਾਵਰ ਹੱਥੋਂ ਕਤਲ ਹੋਏ ਪੰਜਾਬੀ ਨੌਜਵਾਨ ਕੁਲਵਿੰਦਰ ਸਿੰਘ ਸੋਹੀ ਤੇ ਕਾਤਲ ਦੀ ਗ੍ਰਿਫਤਾਰੀ ਅਤੇ ਇਨਸਾਫ ਨੂੰ ਲੈਕੇ ਵਾਈਟਰੌਕ ਬੀਚ ਉਪਰ ਕੈਂਡਲ ਲਾਈਟ ਵਿਜਲ ਵਾਕ ਦਾ ਆਯੋਜਿਨ ਕੀਤਾ ਗਿਆ। ਇਸ ਮੌਕੇ ਸੈਂਕੜੇ ਲੋਕਾਂ ਨੇ ਸ਼ਮੂਲੀਅਤ ਕਰਦਿਆਂ ਪੁਲਿਸ ਪ੍ਰਸਾਸ਼ਨ ਤੋਂ ਅਣਪਛਾਤੇ ਹਮਲਾਵਰ ਨੂੰ ਤੁਰੰਤ ਗ੍ਰਿਫਤਾਰ ਕਰਨ ਅਤੇ ਵਾਈਟਰੌਕ ਬੀਚ ਤੇ ਆਉਣ ਵਾਲੇ ਲੋਕਾਂ ਦੀ ਸੁਰੱਖਿਆ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਵਾਈਟਰੌਕ ਦੀ ਮੇਅਰ ਮੇਗਨ ਨਾਈਟ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਪੁਲਿਸ ਵਲੋਂ ਮਾਮਲੇ ਦੀ ਕੀਤੀ ਜਾ ਰਹੀ ਜਾਂਚ ਪੜਤਾਲ ਉਪਰ ਭਰੋਸਾ ਪ੍ਰਗਟ ਕਰਦਿਆਂ ਕਾਤਲ ਨੂੰ ਜਲਦ ਫੜੇ ਜਾਣ ਦੀ ਆਸ ਪ੍ਰਗਟ ਕੀਤੀ।

ਇਕ ਹੋਰ ਜਾਣਕਾਰੀ ਮੁਤਾਬਿਕ ਪੁਲਿਸ ਵਲੋਂ ਅਣਪਛਾਤੇ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਵਲੋਂ ਇਸ ਸਬੰਧੀ ਅਜੇ ਕੋਈ ਜਾਣਕਾਰੀ ਜਾਂ ਕਾਤਲ ਦੀ ਪਛਾਣ ਨਹੀ ਦੱਸੀ ਗਈ।

 

ਤਸਵੀਰਾਂ- ਸੁਖਵੰਤ ਢਿੱਲੋਂ।