29 ਅਪ੍ਰੈਲ ਸੋਮਵਾਰ ਨੂੰ ਜਲੰਧਰ ਵਿਖੇ ਕੀਤਾ ਜਾਵੇਗਾ ਅੰਤਿਮ ਸੰਸਕਾਰ
ਤਰਨਤਾਰਨ, ਜਲੰਧਰ , 28 ਅਪ੍ਰੈਲ ( ਰਾਕੇਸ਼ ਨਈਅਰ ਚੋਹਲਾ, ਜਤਿੰਦਰ)-
ਪੰਜਾਬੀ ਮੀਡੀਆ ਜਗਤ ਲਈ ਇਹ ਖ਼ਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਅਦਾਰਾ ‘ਪੰਜਾਬੀ ਜਾਗਰਣ’ ਅਖਬਾਰ ਦੇ ਸੀਨੀਅਰ ਚੀਫ ਸਬ ਐਡੀਟਰ ਡਾ.ਗੁਰਪ੍ਰੀਤ ਸਿੰਘ ਲਾਡੀ (52 ਸਾਲ) ਐਤਵਾਰ ਨੂੰ ਸੰਖੇਪ ਬਿਮਾਰੀ ਤੋਂ ਬਾਅਦ ਸਦੀਵੀ ਵਿਛੋੜਾ ਦੇ ਗਏ ਹਨ। ਉੱਘੇ ਵਿਦਵਾਨ ਅਤੇ ਬਹੁਤ ਹੀ ਮਿਲਣਸਾਰ ਡਾ.ਗੁਰਪ੍ਰੀਤ ਸਿੰਘ ਲਾਡੀ ਕਰੀਬ 25 ਸਾਲਾਂ ਤੋਂ ਪੱਤਰਕਾਰੀ ਦੇ ਖੇਤਰ ਵਿੱਚ ਸਰਗਰਮ ਸਨ ਅਤੇ ‘ਪੰਜਾਬੀ ਜਾਗਰਣ’ ਅਖਬਾਰ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਸਨ।ਉਨ੍ਹਾਂ ਪੱਤਰਕਾਰੀ ਦਾ ਸਫਰ ‘ਰੋਜ਼ਾਨਾ ਅਜੀਤ’ ਦੇ ਸਬ ਐਡੀਟਰ ਵਜੋਂ ਸ਼ੁਰੂ ਕੀਤਾ। ਤਰਨਤਾਰਨ ਦੇ ਜੰਮਪਲ ਡਾ.ਗੁਰਪ੍ਰੀਤ ਸਿੰਘ ਲਾਡੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪੀ ਐਚ ਡੀ ਤੱਕ ਉਚ ਵਿਦਿਆ ਪ੍ਰਾਪਤ ਕੀਤੀ।ਉਹ ਆਪਣੇ ਪਿੱਛੇ ਆਪਣੀ ਪਤਨੀ ਤੋਂ ਇਲਾਵਾ ਇੱਕ ਬੇਟੀ ਛੱਡ ਗਏ ਹਨ।ਡਾ.ਗੁਰਪ੍ਰੀਤ ਸਿੰਘ ਲਾਡੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 29 ਅਪ੍ਰੈਲ ਸੋਮਵਾਰ ਨੂੰ 11 ਵਜੇ ਘਾਹ ਮੰਡੀ ਜਲੰਧਰ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।