Headlines

ਖਾਲਸਾ ਕ੍ਰੈਡਿਟ ਯੂਨੀਅਨ ਚੋਣਾਂ-ਐਬਟਸਫੋਰਡ ਵਿੱਚ ਪੰਥਕ ਉਮੀਦਵਾਰਾਂ ਦਾ ਸ਼ਾਨਦਾਰ ਪ੍ਰਦਰਸ਼ਨ

ਬੀਬੀ ਮਹਿੰਦਰ ਕੌਰ ਗਿੱਲ ਨੂੰ ਸਭ ਤੋਂ ਵੱਧ ਵੋਟ ਮਿਲੇ-
—————
ਐਬਸਟਸਫੋਰਡ -ਖਾਲਸਾ ਕ੍ਰੈਡਿਟ ਯੂਨੀਅਨ ਦੇ ਡਾਇਰੈਕਟਰਾਂ ਦੀਆਂ ਚੋਣਾਂ ਵਿੱਚ ਬੈਲਟ ਪੇਪਰ ਉੱਪਰ ਬੇਨਿਯਮੀਆਂ ਅਤੇ ਕਾਬਿਜ਼ ਧਿਰ ਦੇ ਉਮੀਦਵਾਰਾਂ ਦੀ ਵਿਸ਼ੇਸ਼ ਤੌਰ ‘ਤੇ ਸਿਫਾਰਿਸ਼ ਕੀਤੇ ਜਾਣ ਦੇ ਕਥਿਤ ਧੱਕੇ ਦੇ ਬਾਵਜੂਦ, ਖਾਲਸਾ ਕ੍ਰੈਡਿਟ ਯੂਨੀਅਨ ਦੀਆਂ ਚੋਣਾਂ ਲੜ ਰਹੇ ‘ਟਾਈਮ ਫਾਰ ਚੇਂਜ’ ਦੇ ਉਮੀਦਵਾਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹਨਾਂ ਚੋਣਾਂ ਵਿੱਚ ਐਬਟਸਫੋਰਡ ਤੋਂ 831 ਦੇ ਕਰੀਬ ਬੈਲਟ ਪੇਪਰਾਂ ਰਾਹੀਂ ਵੋਟਾਂ ਪਈਆਂ, ਜੋ ਕਿ ਕਿਸੇ ਵੀ ਹੋਰ ਪੋਲਿੰਗ ਸਟੇਸ਼ਨ ਅਤੇ ਬ੍ਰਾਂਚ ਨਾਲੋਂ ਕਾਫੀ ਵੱਧ ਸਨ। ਇਹਨਾਂ ਵੋਟਾਂ ਵਿੱਚ ਸਭ ਤੋਂ ਵੱਧ 467 ਵੋਟਾਂ ਲੈ ਕੇ ਬੀਬੀ ਮਹਿੰਦਰ ਕੌਰ ਗਿੱਲ ਪਹਿਲੀ ਥਾਂ ‘ਤੇ ਰਹੇ ਤੇ ਕਾਬਜ਼ ਧਿਰ ਦੇ ਹੇਠਲੇ ਉਮੀਦਵਾਰ ਤੋਂ 6 ਸੌ ਤੋਂ ਵੱਧ ਵੋਟਾਂ ਹਾਸਿਲ ਕੀਤੀਆਂ, ਜਦ ਕਿ ਦੂਜੇ ਥਾਂ ‘ਤੇ ਮਨਜੀਤ ਸਿੰਘ ਮਿਨਹਾਸ, ਤੀਜੇ ਥਾਂ ‘ਤੇ ਜਸਕਰਨ ਸਿੰਘ ਗਿੱਲ, ਚੌਥੇ ਥਾਂ ‘ਤੇ ਮਨਮੋਹਣ ਸਿੰਘ ਸਮਰਾ ਅਤੇ ਪੰਜਵੇਂ ਥਾਂ ‘ਤੇ ਸਤਵੰਤ ਸਿੰਘ ਸੰਧੂ ਵੱਡੇ ਫਰਕ ਨਾਲ ਐਬਟਸਫੋਰਡ ਤੋਂ ਸਫਲ ਰਹੇ।
ਬੀਬੀ ਮਹਿੰਦਰ ਕੌਰ ਗਿੱਲ ਅਤੇ ‘ਟਾਈਮ ਫਾਰ ਚੇਂਜ’ ਦੀ ਪੰਥਕ ਸਲੇਟ ਦੇ ਬਾਕੀ ਜੇਤੂਆਂ ਨੇ ਕਿਹਾ ਕਿ ਬੇਸ਼ੱਕ ਐਬਟਸਫੋਰਡ ਵਾਸੀਆਂ ਵੋਟਰਾਂ ਨੇ ਬੜੇ ਉਤਸ਼ਾਹ ਨਾਲ ਵੋਟਾਂ ਪਾ ਕੇ ਉਹਨਾਂ ਨੂੰ ਮਾਣ ਦਵਾਇਆ ਹੈ, ਪਰ ਕਿਉਂਕਿ ਇਹਨਾਂ ਚੋਣਾਂ ਵਿੱਚ ਬੈਲਟ ਪੇਪਰਾਂ ਉੱਪਰ ਬੇਨਿਯਮੀਆਂ ‘ਤੇ ਤਿੱਖਾ ਇਤਰਾਜ਼ ਕਰਦੇ ਹਨ ਅਤੇ ਆਪਣੀ ਸਲੇਟ ਨਾਲ ਮਿਲ ਕੇ ਕਾਨੂੰਨੀ ਕਾਰਵਾਈ ਵਾਸਤੇ ਵਿਚਾਰ ਵਟਾਂਦਰਾ ਕਰ ਰਹੇ ਹਨ।