ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਸਮਾਗਮ-
ਸੰਗਰੂਰ-ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਲਈ ਕਾਰਜਸ਼ੀਲ ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ, ਪੁਸਤਕ ਲੋਕ ਅਰਪਣ ਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਸ ਵਿੱਚ ਸਮਰੱਥਾਵਾਨ ਸਾਹਿਤਕਾਰ ਅਨੋਖ ਸਿੰਘ ਵਿਰਕ ਦੀ ਪੁਸਤਕ ‘ਜੀਵਨ ਦਰਿਆ* ਲੋਕ ਅਰਪਣ ਹੋਵੇਗੀ। ਇਹ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ 5 ਮਈ 2024 ਦਿਨ ਐਤਵਾਰ ਨੂੰ ਸਵੇਰੇ 10 ਵਜੇ ਨਿਊ ਪੰਜਾਬੀ ਵਿਰਸਾ ਰੈਸਟੋਰੈਂਟ, ਪਿਛਲੇ ਪਾਸੇ ਮੁੱਖ ਡਾਕਖਾਨਾ ਸੰਗਰੂਰ ਵਿਖੇ ਹੋਵੇਗਾ।
ਇਸ ਸਬੰਧੀ ਸਭਾ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਡਾਕਟਰ ਭਗਵੰਤ ਸਿੰਘ ਨੇ ਦੱਸਿਆ ਕਿ ਸਮਾਗਮ ਦੀ ਪ੍ਰਧਾਨਗੀ ਡਾ. ਨਰਵਿੰਦਰ ਸਿੰਘ ਕੌਸ਼ਲ ਸਾਬਕਾ ਡੀਨ ਕਰਨਗੇ। ਮੁੱਖ ਮਹਿਮਾਨ ਸ਼੍ਰੀ ਮਤੀ ਹਰਪ੍ਰੀਤ ਕੌਰ ਡਾਇਰੈਕਟਰ ਭਾਸ਼ਾ ਚਿੰਤਕ ਉਦਘਾਟਨੀ ਸ਼ਬਦ ਕਹਿਣਗੇ। ਮੁੱਖ ਬੁਲਾਰੇ ਡਾ. ਤੇਜਵੰਤ ਮਾਨ ਸਾਹਿਤ ਰਤਨ ਹੋਣਗੇ। ਇਸ ਸਮਾਗਮ ਵਿੱਚ ਕੈਪਟਨ ਚਮਕੌਰ ਚਹਿਲ ਦਾ ਸਨਮਾਨ ਕੀਤਾ ਜਾਵੇਗਾ। ਡਾ. ਜਗਦੀਪ ਕੌਰ ਤੇ ਜੋਗਿੰਦਰ ਕੌਰ ਅਗਨੀਹੋਤਰੀ ਵੱਲੋਂ ਪੇਪਰ ਪੜੇ ਜਾਣਗੇ, ਵਿਦਵਾਨ ਵਿਚਾਰ ਚਰਚਾ *ਚ ਭਾਗ ਲੈਣਗੇ ਤੇ ਸੰਵਾਦ ਰਚਾਉਣਗੇ ਤੇ ਹਾਜਰ ਕਵੀ ਆਪਣੀਆਂ ਕਵਿਤਾਵਾਂ ਸੁਣਾਉਣਗੇੇ।
ਜਾਰੀ ਕਰਤਾ: ਗੁਰਨਾਮ ਸਿੰਘ । ਮੋ 98148—51500
ਅਨੋਖ ਸਿੰਘ ਵਿਰਕ