Headlines

ਵਾਈਟਰੌਕ ਟਾਊਨ ਹਾਲ ਮੀਟਿੰਗ

ਸਰੀ-ਅੱਜ ਇਥੇ ਵਾਈਟਰੌਕ ਸਿਟੀ ਹਾਲ ਵਿਚ ਬੀਤੇ ਦਿਨੀਂ ਵਾਈਟਰੌਕ ਬੀਚ ਉਪਰ ਵਾਪਰੀਆਂ ਦੁਖਦਾਈ ਘਟਨਾਵਾਂ ਦੇ ਸਬੰਧ ਵਿਚ ਟਾਊਨ ਹਾਲ ਮੀਟਿੰਗ ਹੋਈ। ਮੀਟਿੰਗ ਵਿਚ ਆਰ ਸੀ ਐਮ ਪੀ ਅਧਿਕਾਰੀਆਂ, ਸਿਟੀ ਅਧਿਕਾਰੀਆਂ ਤੇ ਸ਼ਹਿਰੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਪੁਲਿਸ ਅਧਿਕਾਰੀਆਂ ਨੇ ਲੋਕਾਂ ਦੀ ਸ਼ਿਕਾਇਤਾਂ ਅਤੇ ਸੁਝਾਅ ਸੁਣੇ। ਛੁਰੇਬਾਜ਼ੀ ਦੀ ਘਟਨਾ ਵਿਚ  ਮਾਰੇ ਗਏ ਪੰਜਾਬੀ ਨੌਜਵਾਨ ਕੁਲਵਿੰਦਰ ਸੋਹੀ ਦੇ ਪਰਿਵਾਰ ਨੂੰ ਇਨਸਾਫ ਦਿਵਾਏ ਜਾਣ ਅਤੇ ਫੜੇ ਗਏ ਸ਼ੱਕੀ ਵਿਅਕਤੀ ਨੂੰ ਸਖਤ ਤੋ ਸਖਤ ਸਜ਼ਾ ਦਿੱਤੇ ਜਾਣ ਲਈ ਕਨੂੰਨ ਵਿਚ ਲੋੜੀਂਦੀ ਸਖਤਾਈ ਕੀਤੇ ਜਾਣ ਸਬੰਧੀ ਵੀ ਸੁਝਾਅ ਦਿੱਤੇ ਗਏ।

ਤਸਵੀਰਾਂ- ਸੁਖਵੰਤ ਢਿੱਲੋਂ।