ਸਰੀ ( ਮਹੇਸ਼ਇੰਦਰ ਸਿੰਘ ਮਾਂਗਟ)- ਉਘੇ ਰੇਡੀਓ ਹੋਸਟ ਹਰਜੀਤ ਸਿੰਘ ਗਿੱਲ ਨੂੰ ਸਰੀ-ਨਿਊਟਨ ਤੋਂ ਫੈਡਰਲ ਕੰਸਰਵੇਟਿਵ ਪਾਰਟੀ ਵਲੋਂ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਗਿਆ ਹੈ। ਜਿਸ ਦੀ ਖੁਸ਼ੀ ਵਿੱਚ ਬੀਤੇ ਦਿਨੀ ਸਰਬੱਤ ਦਾ ਭਲਾ ਦੀ ਸਮੁੱਚੀ ਟੀਮ ਦੇ ਮੈਂਬਰਾਂ ਨੇ ਕੇਕ ਕੱਟ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਸੂਤਰਾਂ ਮੁਤਾਬਿਕ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਸ ਹਲਕੇ ਤੋਂ ਪਿਕਸ ਦੇ ਡਾਇਰੈਕਟਰ ਜਗਤਾਰ ਸਿੰਘ ਧਾਲੀਵਾਲ ਸਮੇਤ ਕੁਝ ਹੋਰ ਕੰਸਰਵੇਟਿਵ ਨੌਮੀਨੇਸ਼ਨ ਦੌੜ ਵਿਚ ਸ਼ਾਮਿਲ ਸਨ ਪਰ ਬੀਤੇ ਦਿਨ ਪਾਰਟੀ ਵਲੋਂ ਹਰਜੀਤ ਸਿੰਘ ਗਿੱਲ ਨੂੰ ਇਥੋਂ ਨਾਮਜ਼ਦ ਕਰ ਦਿੱਤਾ ਗਿਆ। ਜਿਕਰਯੋਗ ਹੈ ਕਿ ਹਰਜੀਤ ਗਿੱਲ ਇਸਤੋਂ ਪਹਿਲਾਂ ਇਸ ਹਲਕੇ ਤੋਂ 2019 ਦੀਆਂ ਆਮ ਚੋਣਾਂ ਵਿਚ ਐਨ ਡੀ ਪੀ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਹਨ। ਇਥੋਂ ਲਿਬਰਲ ਪਾਰਟੀ ਦੇ ਸੁਖ ਧਾਲੀਵਾਲ ਐਮ ਪੀ ਹਨ।
ਰੇਡੀਓ ਹੋਸਟ ਹਰਜੀਤ ਸਿੰਘ ਗਿੱਲ ਦੇ ਕੰਸਰਵੇਟਿਵ ਉਮੀਦਵਾਰ ਨਾਮਜ਼ਦ ਹੋਣ ਦੀ ਖੁਸ਼ੀ ‘ਚ ਕੇਕ ਕੱਟਿਆ
