Headlines

ਵਿੰਨੀਪੈਗ ਵਿਚ ਧੁੰਨਾ ਆਟੋ ਰਿਪੇਅਰ ਐਂਡ ਸੇਲਜ਼ ਦੀ ਗਰੈਂਡ ਓਪਨਿੰਗ

ਵਿੰਨੀਪੈਗ ( ਸ਼ਰਮਾ)-ਬੀਤੇ ਦਿਨ 1427  ਸੈਲਕਿਰਕ ਐਵਨਿਊ ਵਿੰਨੀਪੈਗ ਵਿਖੇ ਧੁੰਨਾ ਆਟੋ ਰੀਪੇਅਰ ਐਂਡ ਸੇਲਜ਼ ਦੀ ਸ਼ਾਨਦਾਰ ਗਰੈਂਡ ਓਪਨਿੰਗ ਕੀਤੀ ਗਈ।ਇਸ ਮੌਕੇ ਐਮ ਐਲ ਏ ਮਿੰਟੂ ਸੰਧੂ, ਐਮ ਐਲ ਏ ਦਲਜੀਤ ਬਰਾੜ, ਐਮ ਐਲ ਏ ਜਗਦੀਪ ਦੇਵਗਨ ਨੇ ਸਾਂਝੇ ਰੂਪ ਵਿਚ ਉਦਘਾਟਨ ਦੀ ਰਸਮ ਅਦਾ ਕੀਤੀ ਤੇ ਸ਼ਾਪ ਦੇ ਮਾਲਕ ਮਨਦੀਪ ਧੁੰਨਾ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਵੱਡੀ ਗਿਣਤੀ ਵਿਚ ਮਹਿਮਾਨਾਂ ਤੋਂ ਇਲਾਵਾ ਪ੍ਰਮੁੱਖ ਸ਼ਖਸੀਅਤਾਂ ਵਿਚ ਵਰਿੰਦਰ ਰਖੜਾ, ਨਰੇਸ਼ ਸ਼ਰਮਾ, ਜਗਤਰਨ ਸਿੱਧੂ, ਬਾਜ ਸਿੱਧੂ, ਗੈਰੀ ਰਾਏ, ਭੋਲਾ ਰਾਏ, ਗੈਰੀ ਸ਼ੀਹੋਟ ਤੇ ਹੋਰ ਕਈ ਹਾਜ਼ਰ ਸਨ। ਮਹਿਮਾਨਾਂ ਲਈ ਚਾਹ ਅਤੇ ਸਨੈਕਸ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ।