Headlines

ਵਿੰਨੀਪੈਗ ਵਿਚ ਸਿੰਘ ਸਵੀਟ ਮਹਿਲ ਦੀ ਸ਼ਾਨਦਾਰ ਗਰੈਂਡ ਓਪਨਿੰਗ

ਵਿੰਨੀਪੈਗ (ਸ਼ਰਮਾ)- ਬੀਤੇ ਦਿਨ ਸਿੰਘ ਸਵੀਟ ਮਹਿਲ ਦੀ ਗਰੈਂਡ ਓਪਨਿੰਗ 1777 ਮੇਨ ਸਟਰੀਟ ਵਿੰਨੀਪੈਗ ਵਿਖੇ ਕੀਤੀ ਗਈ। ਇਸ ਮੌਕੇ ਰਿਬਨ ਕੱਟਣ ਦੀ ਰਸਮ ਐਮ ਐਲ ਏ ਮਿੰਟੂ ਸੰਧੂ, ਐਮ ਐਲ ਏ ਜਗਦੀਪ ਦੇਵਗਨ ਨੇ ਕੀਤੀ ਤੇ ਬਿਜਨੈਸ ਦੇ ਮਾਲਕ ਗੁਰਪ੍ਰੀਤ ਪਵਾਰ ਤੇ ਮੰਗਲ ਸਿੰਘ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰੇਸ਼ ਸ਼ਰਮਾ, ਸੰਦੀਪ ਭੱਟੀ, ਸੰਜੇ ਸ਼ਾਰਧਾ ਅਤੇ ਭਾਈਚਾਰੇ ਦੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।