Headlines

ਰਾਮਗੜੀਆ ਭਾਈਚਾਰੇ ਨੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਦਾ ਪੁਤਲਾ ਫੂਕਿਆ

ਚੌਂਕ ਮਹਿਤਾ -27 ਅਪ੍ਰੈਲ (ਪਰਮਿੰਦਰ ਬਮਰਾਹ)-

ਮਹਿਤਾ ਚੌਂਕ ਦੇ ਚੌਰਸਤੇ ਵਿੱਚ ਰਾਮਗੜ੍ਹੀਆ ਅਤੇ ਸੁਨਿਆਰ ਭਾਈਚਾਰੇ ਵੱਲੋਂ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਅਤੇ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਦੇ ਉਮੀਦਵਾਰ ਲਾਲ ਜੀਤ ਸਿੰਘ ਭੁੱਲਰ ਦਾ ਪੁਤਲਾ ਫੂਕਿਆ ਗਿਆ । ਰਾਮਗੜ੍ਹੀਆ ਆਗੂਆਂ ਨੇ ਮੰਤਰੀ ਭੁੱਲਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਉਕਤ ਮੰਤਰੀ ਵੱਲੋਂ ਆਪਣੇ ਭਾਸ਼ਣ ਦੌਰਾਨ ਜਿੱਥੇ ਵਿਰੋਧੀ ਧਿਰ ਨੂੰ ਭੱਦੀ ਸ਼ਬਦਾਵਲੀ ਨਾਲ ਲਲਕਾਰਨ ਦੀ ਕੋਸ਼ਿਸ਼ ਕੀਤੀ ਉੱਥੇ ਸੱਤਾ ਦੇ ਹੰਕਾਰ ਵਿੱਚ ਰਾਮਗੜ੍ਹੀਆ ਤੇ ਸੁਨਾਰ ਭਾਈਚਾਰੇ ਨੂੰ ਨੀਵੇਂ ਤੇ ਕਮਜ਼ੋਰ ਵਰਗ ਸਮਝਦੇ ਹੋਏ ਗਲਤ ਨਾਮ ਦਾ ਲੈ ਕੇ ਬਹੁਤ ਭੈੜੇ ਸ਼ਬਦਾਂ ਦਾ ਉਪਯੋਗ ਕਰਦੇ ਹੋਏ ਕਿਹਾ ਸੀ ਕਿ ਮੈਂ ਲਾਹੌਰੀਆ ਜੱਟ ਹਾਂ ਕੋਈ ਗੁੱਲੀ-ਘੜ੍ਹ ਜਾਂ ਸੁਨਿਆਰਾ ਨਹੀਂ। ਜਿਸ ਨਾਲ ਸਮੁੱਚੇ ਭਾਈਚਾਰੇ  ਦੇ ਮਾਨ ਸਨਮਾਨ ਨੂੰ ਠੇਸ ਪਹੁੰਚੀ ਹੈ। ਆਗੂਆਂ ਨੇ ਕਿਹਾ ਕਿ ਜੇ ਹਾਈ ਕਮਾਨ ਨੇ ਲਾਲ ਜੀਤ ਸਿੰਘ ਭੁੱਲਰ ਤੇ ਬਣਦੀ ਕਾਰਵਾਈ ਨਾ ਕੀਤੀ ਤਾਂ ਰਾਮਗੜ੍ਹੀਆ ਭਾਈਚਾਰੇ ਵੱਲੋਂ ਆਦਮੀ ਆਮ ਆਦਮੀ ਪਾਰਟੀ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ।
 ਇਸ ਮੌਕੇ ਭੁਪਿੰਦਰ ਸਿੰਘ ਭਿੰਦਾ, ਦਵਿੰਦਰ ਸਿੰਘ ਧਰਦਿਉ, ਹਰਪ੍ਰੀਤ ਸਿੰਘ, ਜਸਕਰਨ ਸਿੰਘ ਚੀਨਾ, ਸੁਖਵੰਤ ਸਿੰਘ, ਚਾਨਣ ਸਿੰਘ, ਹਰਦਿਆਲ ਸਿੰਘ ਭੋਮੇ ਵਾਲੇ, ਗੁਰਵਿੰਦਰ ਸਿੰਘ ਪੰਨੂ, ਰਵਿੰਦਰ ਸਿੰਘ, ਗੁਰਮੀਤ ਸਿੰਘ ਸੋਹਲ, ਗੋਰਾ ਪੇਟੀਆਂ ਵਾਲਾ, ਚਾਨਣ ਸਿੰਘ ਕਲਸੀ ਆਦਿ ਵੀ ਮੌਜੂਦ ਸਨ।
ਫੋਟੋ ਕੈਪਸ਼ਨ- ਮਹਿਤਾ ਚੌਂਕ ਵਿਖੇ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਪੁਤਲਾ ਫੂਕਦੇ ਹੋਏ ਰਾਮਗੜ੍ਹੀਆ ਅਤੇ ਸੁਨਾਰ ਬਰਾਦਰੀ ਦੇ ਲੋਕ ।