Headlines

ਕੈਨੇਡੀਅਨ ਸਿਆਸਤ ਵਿਚ ਵਿਦੇਸ਼ੀ ਦਖਲਅੰਦਾਜ਼ੀ ਖਤਰਨਾਕ ਰੁਝਾਨ

ਰਿਪੋਰਟ ਵਿਚ ਚੀਨੀ ਦਖਲ ਨੂੰ ਘਾਤਕ ਖਤਰੇ ਵਜੋਂ ਪਛਾਣਿਆ-

ਓਟਵਾ -ਕੈਨੇਡੀਅਨ ਸਿਆਸਤ ਵਿਚ ਵਿਦੇਸ਼ੀ ਦਖਲਅੰਦਾਜ਼ੀ ਬਾਰੇ ਜਾਂਚ ਕਰ ਰਹੇ ਕਮਿਸ਼ਨ ਦੀ ਮੁਖੀ ਜਸਟਿਸ ਮੈਰੀ-ਜੋਸ ਹੋਗ  ਨੇ ਅੱਜ ਇਥੇ ਆਪਣੀ ਰਿਪੋਰਟ ਪੇਸ਼ ਕਰਦਿਆਂ ਕਿਹਾ ਹੈ ਕਿ  2019 ਅਤੇ 2021 ਦੀਆਂ ਫੈਡਰਲ ਚੋਣਾਂ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਨੇ ਕੈਨੇਡੀਅਨ ਵੋਟਰਾਂ ਵਿਚ ਨਿਰਪੱਖ ਤੇ ਆਜ਼ਾਦ ਚੋਣ ਪ੍ਰਕਿਰਿਆ ਦੇ ਅਧਿਕਾਰ ਨੂੰ ਠੇਸ ਪਹੁੰਚਾਈ ਹੈ ਭਾਵੇਂਕਿ ਬਹੁਤ ਥੋੜੇ ਹਲਕਿਆਂ ਵਿਚ ਵਿਦੇਸ਼ੀ ਦਖਲਅੰਦਾਜੀ਼ ਨੇ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕੀਤਾ ਹੋਵੇ।
ਉਹਨਾਂ ਕਿਹਾ ਕਿ ਇਹਨਾਂ ਚੋਣਾਂ ਵਿਚ  ਵਿਦੇਸ਼ੀ ਦਖਲਅੰਦਾਜ਼ੀ ਨੇ ਸਮੁੱਚੇ ਨਤੀਜਿਆਂ ਨੂੰ ਨਹੀਂ ਬਦਲਿਆ ਪਰ ਇਸਦੇ ਬਾਵਜੂਦ  ਸਰਕਾਰ ਨੂੰ ਇਸ “ਘਾਤਕ” ਖਤਰੇ ਨਾਲ ਨਜਿੱਠਣ ਲਈ ਜੋਰਦਾਰ ਉਪਾਅ ਕਰਨ ਦੀ ਲੋੜ ਹੈ। ਉਹਨਾਂ ਆਪਣੀ ਰਿਪੋਰਟ ਵਿਚ ਇਸ ਸਮੇਂ ਚੀਨ ਨੂੰ ਕੈਨੇਡਾ ਲਈ ਸਭ ਤੋਂ ਨਿਰੰਤਰ ਅਤੇ ਵਧੇਰੇ ਵਿਦੇਸ਼ੀ ਦਖਲਅੰਦਾਜ਼ੀ ਖ਼ਤਰਾ” ਵਜੋਂ ਪਛਾਣਿਆ।
ਉਹਨਾਂ ਆਪਣੀ ਰਿਪੋਰਟ ਵਿਚ ਲਿਖਿਆ ਹੈ ਕਿ ਵਿਦੇਸ਼ੀ ਦਖਲਅੰਦਾਜ਼ੀ ਦੀਆਂ ਕਾਰਵਾਈਆਂ ਜੋ ਵਾਪਰੀਆਂ, ਜਾਂ ਜਿਹਨਾਂ ਦੇ ਵਾਪਰਣ ਦੀ ਸ਼ੰਕਾ ਹੈ, “ਸਾਡੀ ਚੋਣ ਪ੍ਰਕਿਰਿਆ ‘ਤੇ ਇੱਕ ਦਾਗ ਹਨ ।
ਜਸਟਿਸ ਹੋਗ ਨੇ ਆਪਣੀ 193 ਪੰਨਿਆਂ ਦੀ ਰਿਪੋਰਟ ਵਿੱਚ ਚੇਤਾਵਨੀ ਦਿੱਤੀ ਕਿ ਵਿਦੇਸ਼ੀ ਦਖਲਅੰਦਾਜ਼ੀ ਚੋਣ ਪ੍ਰਣਾਲੀ ਵਿੱਚ ਵਿਸ਼ਵਾਸ ਨੂੰ ਕਮਜ਼ੋਰ ਕਰਦੀ ਹੈ ਅਤੇ ਡਾਇਸਪੋਰਾ ਭਾਈਚਾਰਿਆਂ ਨੂੰ ਕੈਨੇਡੀਅਨ ਲੋਕਤੰਤਰ ਵਿੱਚ ਹਿੱਸਾ ਲੈਣ ਤੋਂ ਨਿਰਾਸ਼ ਕਰਦੀ ਹੈ।
“ਸਰਕਾਰ ਨੂੰ ਵਿਦੇਸ਼ੀ ਦਖਲਅੰਦਾਜ਼ੀ ਦੇ ਖਤਰੇ ਬਾਰੇ ਜਨਤਾ ਨੂੰ ਸੂਚਿਤ ਕਰਕੇ, ਅਤੇ ਇਸਦਾ ਪਤਾ ਲਗਾਉਣ, ਰੋਕਣ ਅਤੇ ਇਸਦਾ ਮੁਕਾਬਲਾ ਕਰਨ ਲਈ ਅਸਲ ਠੋਸ ਕਦਮ ਚੁੱਕ ਕੇ ਇਸ ਵਿਸ਼ਵਾਸ ਨੂੰ ਮੁੜ ਸਥਾਪਿਤ ਕਰਨਾ ਚਾਹੀਦਾ ਹੈ।
ਜਾਂਚ ਕਮਿਸ਼ਨਰ ਮੈਰੀ-ਜੋਸ ਹੋਗ ਨੇ ਆਪਣੀ ਸ਼ੁਰੂਆਤੀ ਰਿਪੋਰਟ ਵਿੱਚ ਚੇਤਾਵਨੀ ਦਿੱਤੀ ਹੈ ਕਿ ਵਿਦੇਸ਼ੀ ਦਖਲਅੰਦਾਜ਼ੀ ਚੋਣ ਪ੍ਰਕਿਰਿਆ ਨੂੰ ਦਾਗਦਾਰ ਕਰਦੀ ਹੈ, ਚੋਣ ਪ੍ਰਣਾਲੀ ਵਿੱਚ ਵਿਸ਼ਵਾਸ ਨੂੰ ਕਮਜ਼ੋਰ ਕਰਦੀ ਹੈ ਅਤੇ ਡਾਇਸਪੋਰਾ ਭਾਈਚਾਰਿਆਂ ਨੂੰ ਕੈਨੇਡੀਅਨ ਲੋਕਤੰਤਰ ਵਿੱਚ ਹਿੱਸਾ ਲੈਣ ਤੋਂ ਨਿਰਾਸ਼ ਕਰਦੀ ਹੈ।
ਉਹ ਕੰਜ਼ਰਵੇਟਿਵ ਪਾਰਟੀ ਸਮੇਤ ਪੁੱਛਗਿੱਛ ਦੌਰਾਨ ਸਾਰੇ ਗਵਾਹਾਂ ਦੇ ਵਿਚਾਰਾਂ ਨਾਲ ਸਹਿਮਤ ਸੀ, ਕਿ ਵਿਦੇਸ਼ੀ ਦਖਲਅੰਦਾਜ਼ੀ ਨੇ ਪਿਛਲੀਆਂ ਦੋ ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਨਹੀਂ ਕੀਤਾ ਭਾਵੇਂਕਿ ਲਿਬਰਲਾਂ ਨੇ ਸਭ ਤੋਂ ਵੱਧ ਸੀਟਾਂ ਜਿੱਤੀਆਂ ਸਨ।
ਸਾਬਕਾ ਗਵਰਨਰ-ਜਨਰਲ ਡੇਵਿਡ ਜੌਹਨਸਟਨ ਦੀ ਰਿਪੋਰਟ, ਜਿਸ ਨੇ 2021 ਦੀਆਂ ਕੁਝ ਰਾਈਡਿੰਗਾਂ ਵਿੱਚ ਚੀਨ ਦੀ ਦਖਲਅੰਦਾਜ਼ੀ ਨਾਲ ਵੋਟਾਂ ਨੂੰ ਪ੍ਰਭਾਵਿਤ ਕਰਨ ਦੇ ਦਾਅਵੇ ਨੂੰ ਰੱਦ ਕੀਤਾ ਸੀ । ਸਤੰਬਰ ਵਿੱਚ ਇਕ ਸੁਤੰਤਰ ਜਾਂਚ ਕਮਿਸ਼ਨ ਵਜੋਂ  ਮਿਸਟਰ ਜੌਹਨਸਟਨ ਨੇ ਸਦਨ ਵਿੱਚ ਸਾਰੀਆਂ ਵਿਰੋਧੀ ਪਾਰਟੀਆਂ ਦਾ ਭਰੋਸਾ ਗੁਆ ਦਿੱਤਾ ਅਤੇ ਵਿਸ਼ੇਸ਼ ਰਿਪੋਰਟਰ ਵਜੋਂ ਅਸਤੀਫਾ ਦੇ ਦਿੱਤਾ ਸੀ।
ਆਪਣੀ ਰਿਪੋਰਟ ਵਿੱਚ, ਜਸਟਿਸ ਹੋਗ ਨੇ ਕਿਹਾ ਕਿ ਅੱਠ ਮਹੀਨਿਆਂ ਦੀ ਜਾਂਚ, ਜਿਸ ਵਿੱਚੋਂ ਜ਼ਿਆਦਾਤਰ ਬੰਦ ਕਮਰਾ ਗਵਾਹੀਆਂ ਹੋਈਆਂ , ਵਿੱਚ “ਕਾਫ਼ੀ ਸਬੂਤ ਮਿਲੇ ਹਨ ਕਿ ਪਿਛਲੀਆਂ ਦੋ ਕੈਨੇਡੀਅਨ ਚੋਣਾਂ ਵਿੱਚ ਕੁਝ ਵਿਦੇਸ਼ੀ ਰਾਜ ਵਿਦੇਸ਼ੀ ਦਖਲਅੰਦਾਜ਼ੀ ਵਿੱਚ ਸ਼ਾਮਲ ਸਨ।
ਰਿਪੋਰਟ ਵਿੱਚ ਕਿਹਾ ਗਿਆ ਹੈ, “ਇਹ ਸੰਭਵ ਹੈ ਕਿ ਬਹੁਤ ਘੱਟ ਹਲਕਿਆਂ ਦੇ ਨਤੀਜੇ ਪ੍ਰਭਾਵਿਤ ਹੋਏ ਸਨ, ਪਰ ਇਹਨਾਂ ਦੀ ਗਿਣਤੀ ਬਾਰੇ ਕੁਝ ਕਹਿਣਾ ਸੰਭਵ ਨਹੀ।