Headlines

ਖਾਲਸਾ ਕਰੈਡਿਟ ਯੂਨੀਅਨ ਦੇ ਡਾਇਰੈਕਟਰਾਂ ਦੀ ਚੋਣ

ਜਸਕਰਨ ਸਿੰਘ ਗਿੱਲ, ਨਵਨੀਤ ਸਿੰਘ ਅਰੋੜਾ, ਗੁਰਦੀਪ ਸਿੰਘ  ਤੇ ਮਨਮੋਹਣ ਸਿੰਘ ਸਮਰਾ ਜੇਤੂ ਰਹੇ-

ਵੈਨਕੂਵਰ- ਬੀਤੇ ਹਫਤੇ ਖਾਲਸਾ ਕਰੈਡਿਟ ਯੂਨੀਅਨ ਦੇ ਡਾਇਰੈਕਟਰਾਂ ਦੀ ਚੋਣ ਲਈ ਪਈਆਂ ਵੋਟਾਂ ਵਿਚ ਬੇਨਿਯਮੀਆਂ ਦੇ ਦੋਸ਼ਾਂ ਦੇ ਦਰਮਿਆਨ 4 ਡਾਇਰੈਕਟਰਾਂ ਦੀ ਚੋਣ ਦਾ ਐਲਾਨ ਕਰ ਦਿੱਤਾ ਗਿਆ। ਬ੍ਰਿਟਿਸ਼ ਕੋਲੰਬੀਆ ਵਿਚ ਸਿੱਖ ਭਾਈਚਾਰੇ ਦੀ ਪਹਿਲੀ ਤੇ ਇਕੋ ਇਕ ਬੈਂਕ ਦੇ ਡਾਇਰੈਕਟਰਾਂ ਦੀ ਚੋਣ ਲਈ ਵੈਨਕੂਵਰ, ਸਰੀ, ਐਬਸਫੋਰਡ ਤੇ ਵਿਕਟੋਰੀਆ ਵਿਖੇ ਸਥਿਤ ਬਰਾਂਚਾਂ ਵਿਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪਈਆਂ। ਦੇਰ ਰਾਤ ਐਲਾਨੇ ਗਏ ਨਤੀਜਿਆਂ ਮੁਤਾਬਿਕ ਜਸਕਰਨ ਸਿੰਘ ਗਿੱਲ, ਨਵਨੀਤ ਸਿੰਘ ਅਰੋੜਾ, ਗੁਰਦੀਪ ਸਿੰਘ ਅਤੇ ਮਨਮੋਹਣ ਸਿੰਘ ਸਮਰਾ ਡਾਇਰੈਕਟਰ ਚੁਣੇ ਗਏ। ਲਗਪਗ 17000 ਮੈਂਬਰਾਂ ਵਾਲੇ ਬੈਂਕ ਦੇ ਡਾਇਰੈਕਟਰਾਂ ਦੀ ਚੋਣ ਦੌਰਾਨ 10 ਹਜ਼ਾਰ ਦੇ ਕਰੀਬ ਵੋਟਾਂ ਪੋਲ ਹੋਈਆਂ। ਚੋਣ ਦੌਰਾਨ ਜਸਕਰਨ ਸਿੰਘ ਗਿੱਲ ਨੂੰ 1745 ਵੋਟਾਂ, ਨਵਨੀਤ ਸਿੰਘ ਅਰੋੜਾ ਨੂੰ 1652 ਵੋਟਾਂ, ਗੁਰਦੀਪ ਸਿੰਘ ਨੂੰ 1544 ਵੋਟਾਂ ਤੇ ਮਨਮੋਹਣ ਸਿੰਘ ਸਮਰਾ ਨੂੰ 1236 ਵੋਟਾਂ ਮਿਲੀਆਂ ਤੇ ਉਹ ਕੁਲ 9 ਉਮੀਦਵਾਰਾਂ ਚੋ ਜੇਤੂ ਐਲਾਨੇ ਗਏ। ਜੇਤੂ ਸਲੇਟ ਦੇ ਉਮੀਦਵਾਰ ਰੁਪਿੰਦਰਜੀਤ ਸਿੰਘ ਕਾਹਲੋਂ ਅਤੇ ਪੰਥਕ ਸਲੇਟ ਦੇ ਉਮੀਦਵਾਰ ਸ ਮਨਜੀਤ ਸਿੰਘ ਮਿਨਹਾਸ, ਸਤਵੰਤ ਸਿੰਘ ਸੰਧੂ, ਜਸਵਿੰਦਰ ਸਿੰਘ ਗਿੱਲ ਤੇ ਬੀਬੀ ਮਹਿੰਦਰ ਕੌਰ ਗਿੱਲ ਨਾਕਾਮਯਾਬ ਰਹੇ। ਪੰਥਕ ਸਲੇਟ ਦੇ ਇਕੋ ਇਕ ਉਮੀਦਵਾਰ ਸ ਮਨਮੋਹਣ ਸਿੰਘ ਸਮਰਾ ਹੀ ਕਾਮਯਾਬ ਹੋਣ ਵਿਚ ਸਫਲ ਰਹੇ। ਇਸੇ ਦੌਰਾਨ ਪੰਥਕ ਸਲੇਟ ਵਲੋਂ ਬੈਲਟ ਪੇਪਰ ਵਿਚ ਬੇਨਿਯਮੀਆਂ ਦੇ ਦੋਸ਼ ਲਗਾਏ।