ਵਿਕਟੋਰੀਆ- ਬੀ ਸੀ ਐਨ ਡੀ ਪੀ ਵਲੋਂ ਸਾਬਕਾ ਹਾਕੀ ਉਲੰਪੀਅਨ ਤੇ ਕੈਬਨਿਟ ਮੰਤਰੀ ਰਵੀ ਕਾਹਲੋਂ ਨਾਰਥ ਤੋਂ ਉਮੀਦਵਾਰ ਨਾਮਜ਼ਦ ਕੀਤਾ ਗਿਆ ਹੈ।
ਇਸ ਮੌਕੇ ਰਵੀ ਕਾਹਲੋਂ ਨੇ ਆਪਣੀ ਨਾਮਜ਼ਦਗੀ ਲਈ ਆਪਣੇ ਪਰਿਵਾਰ, ਦੋਸਤਾਂ ਅਤੇ ਵਲੰਟੀਅਰਾਂ ਦੇ ਇਕੱਠ ਦਾ ਧੰਨਵਾਦ ਕੀਤਾ ।
ਫੀਲਡ ਹਾਕੀ ਵਿੱਚ ਟੀਮ ਕੈਨੇਡਾ ਲਈ ਦੋ ਵਾਰ ਦੇ ਓਲੰਪੀਅਨ ਅਤੇ ਡੈਲਟਾ ਸਪੋਰਟਸ ਹਾਲ ਆਫ ਫੇਮ ਵਿੱਚ ਸ਼ਾਮਲ, ਕਾਹਲੋਂ 2017 ਅਤੇ 2020 ਵਿੱਚ ਦੋ ਵਾਰ ਵਿਧਾਇਕ ਚੁਣੇ ਜਾ ਚੁੱਕੇ ਹਨ। ਇਸ ਸਮੇਂ ਉਹ ਹਾਊਸਿੰਗ ਮੰਤਰੀ ਅਤੇ ਗਵਰਨਮੈਂਟ ਹਾਊਸ ਲੀਡਰ ਦੀਆਂ ਸੇਵਾਵਾਂ ਨਿਭਾਅ ਰਹੇ ਹਨ।