ਨਵੀਂ ਦਿੱਲੀ ( ਦਿਓਲ)- ਦਿੱਲੀ ਦੇ ਲੈਫ. ਗਵਰਨਰ ਵੀ ਕੇ ਸਕਸੈਨਾ ਨੇ ਵਿਦੇਸ਼ਾਂ ਤੋਂ ਖਾਲਿਸਤਾਨੀ ਫੰਡਿੰਗ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਗ੍ਰਹਿ ਮੰਤਰਾਲੇ ਨੂੰ ਐਨ ਆਈ ਏ ਜਾਂਚ ਦੀ ਸਿਫਾਰਸ਼ ਕੀਤੀ ਹੈ । ਪ੍ਰਾਪਤ ਜਾਣਕਾਰੀ ਮੁਤਾਬਿਕ ਸਿਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਕੁਝ ਸਮਾਂ ਪਹਿਲਾਂ ਕੇਜਰੀਵਾਲ ਉਪਰ ਦੋਸ਼ ਲਗਾਏ ਸਨ ਕਿ ਉਹਨਾਂ ਨੇ 2014 ਤੋਂ ਲੈ ਕੇ 2022 ਤੱਕ ਖਾਲਿਸਤਾਨੀ ਧਿਰਾਂ ਪਾਸੋਂ 16 ਮਿਲੀਅਨ ਡਾਲਰ ਫੰਡ ਪ੍ਰਾਪਤ ਕੀਤੇ ਪਰ ਵਾਅਦੇ ਮੁਤਾਬਿਕ ਸਿੱਖ ਆਗੂ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਨੂੰ ਜੇਲ ਤੋਂ ਰਿਹਾਅ ਨਹੀ ਕੀਤਾ ਗਿਆ। 2014 ਵਿੱਚ ਅਰਵਿੰਦ ਕੇਜਰੀਵਾਲ ਅਤੇ ਗੁਰਪਤਵੰਤ ਸਿੰਘ ਪੰਨੂ ਵਿਚਕਾਰ ਨਿਊਯਾਰਕ ਵਿੱਚ ਇੱਕ ਮੀਟਿੰਗ ਵੀ ਹੋਈ ਸੀ। । ਲੈਫ ਗਵਰਨਰ ਦੇ ਪ੍ਰਿੰਸੀਪਲ ਸੈਕਟਰੀ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ ਇਹ ਜਾਂਚ ਦੀ ਸਿਫਾਰਸ਼ ਵਰਲਡ ਹਿੰਦੂ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸੈਕਟਰੀ ਆਸ਼ੂ ਮੋਂਗੀਆ ਵਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ਤੇ ਕੀਤੀ ਗਈ ਹੈ।