Headlines

ਪਿੰਡ ਨਾਹਲ ਦੀ ਗੁਰਵਿੰਦਰ ਕੌਰ ਅਲਬਰਟਾ ਵਿਚ ਫੈਡਰਲ ਪੀਸ ਅਫਸਰ ਬਣੀ

ਸਰੀ (ਮਹੇਸ਼ਇੰਦਰ ਸਿੰਘ ਮਾਂਗਟ) -ਪੰਜਾਬ ਤੋਂ ਜਸਵਿੰਦਰ ਸਿੰਘ ਖੋਸਾ ਦੀ ਬੇਟੀ ਤੇ ਨੂਰ ਮਹਿਲ ਦੇ ਨਜ਼ਦੀਕ ਪਿੰਡ ਨਾਹਲ ਦੀ ਨੂੰਹ  ਗੁਰਵਿੰਦਰ ਕੌਰ ਨੇ ਕੈਨੇਡਾ ਦੇ ਸੂਬੇ ਅਲਬਰਟਾ  ਵਿੱਚ  ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਦ ਅਤੇ ਫੈਡਰਲ ਪੀਸ ਆਫੀਸਰ ਦਾ ਅਹੁਦਾ ਪ੍ਰਾਪਤ ਕਰਨ ਦਾ ਮਾਣ ਹਾਸਲ ਕੀਤਾ ਹੈ। ਬੱਲੀ ਪੁੰਨੀਆਂ ਨੇ ਆਪਣੇ ਦੋਸਤ ਜਸਵਿੰਦਰ ਖੋਸਾ ਦੀ ਬੇਟੀ ਤੇ ਗੁਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਨੰਬਰਦਾਰ ਦੀ ਨੂੰਹ  ਗੁਰਵਿੰਦਰ ਕੌਰ ਦੇ ਅਹੁਦਾ ਸੰਭਾਲਣ ਤੋਂ ਬਾਅਦ ਖੁਸ਼ੀ ਸਾਂਝੀ ਕਰਿਦਆਂ ਕਿਹਾ ਕਿ ਕੈਨੇਡਾ ਚ ਬੱਚੇ ਨੂੰ ਤਰੱਕੀ ਦੇ ਬਹੁਤ ਮੌਕੇ ਹਨ। ਜੇਕਰ ਬੱਚਾ ਮਿਹਨਤ ਕਰੇ ਤਾਂ ਗੁਰਵਿੰਦਰ ਕੌਰ ਵਾਂਗ ਆਪਣੀ ਮੰਜ਼ਿਲ ਹਾਸਲ ਕਰ ਸਕਦਾ ਹੈ